ਟੋਕੀਓ ਪੈਰਾਲੰਪਿਕਸ ਦਾ 5 ਵਾਂ ਦਿਨ
ਟੇਬਲ ਟੈਨਿਸ ਸਿੰਗਲਸ ਫਾਈਨਲ ਮੁਕਾਬਲੇ ਵਿੱਚ ਭਾਵਿਨਾ ਪਟੇਲ
ਸੋਨ ਤਗਮਾ ਜਿੱਤਣ ਲਈ ਉਤਰੇਗੀ ਮੈਦਨ ਚ

ਚੰਡੀਗੜ੍ਹ, 29ਅਗਸਤ(ਵਿਸ਼ਵ ਵਾਰਤਾ)- ਭਾਵਿਨਾ ਪਟੇਲ ਟੋਕੀਓ ਪੈਰਾਲੰਪਿਕਸ ਵਿੱਚ ਟੇਬਲ ਟੈਨਿਸ ਵਿੱਚ ਮਹਿਲਾ ਸਿੰਗਲਸ ਕਲਾਸ 4 ਦੇ ਫਾਈਨਲ ਮੈਚ ਵਿੱਚ ਆਪਣੀ ਚੁਣੌਤੀ ਪੇਸ਼ ਕਰੇਗੀ। ਖ਼ਿਤਾਬੀ ਮੁਕਾਬਲੇ ਵਿੱਚ ਉਸ ਦਾ ਸਾਹਮਣਾ ਚੀਨ ਦੀ ਝੌ ਯਿੰਗ ਨਾਲ ਹੋਵੇਗਾ। ਭਾਵਿਨਾ ਪਟੇਲ ਪੈਰਾਲੰਪਿਕਸ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਟੇਬਲ ਟੈਨਿਸ ਖਿਡਾਰਨ ਹੈ।






















