ਕੱਲ੍ਹ ਤੋਂ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਇਹਨਾਂ ਰਾਜਾਂ ਵਿੱਚ ਪਵੇਗਾ ਮੀਂਹ

ਚੰਡੀਗੜ੍ਹ, 28ਅਗਸਤ(ਵਿਸ਼ਵ ਵਾਰਤਾ)- ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਭਾਰਤੀ ਉਤਰ-ਪੱਛਮੀ ਇਲਾਕਿਆਂ ਵਿੱਚ ਕੱਲ੍ਹ 29ਅਗਸਤ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 31 ਅਗਸਤ ਤੱਕ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਦੱਖਣੀ ਭਾਰਤੀ ਰਾਜ ਕੇਰਲਾ ਦੇ ਕਈ ਜ਼ਿਲ੍ਹਿਆਂ ਵਿੱਚ 28 ਅਤੇ 29 ਅਗਸਤ ਲਈ ਓਰੇਜ਼ ਅਤੇ ਯੇਲੋ ਅਲਰਟ ਜਾਰੀ ਕੀਤੇ ਗਏ ਹਨ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, 27 ਅਤੇ 29 ਅਗਸਤ ਦੇ ਵਿਚਕਾਰ ਓਡੀਸ਼ਾ, 27 ਅਤੇ 31 ਅਗਸਤ ਦੇ ਵਿਚਕਾਰ ਆਂਧਰਾ ਪ੍ਰਦੇਸ਼, 28 ਅਤੇ 29 ਅਗਸਤ ਦੇ ਵਿੱਚ ਤੇਲੰਗਾਨਾ, 29 ਅਤੇ 31 ਅਗਸਤ ਦੇ ਵਿਚਕਾਰ ਛੱਤੀਸਗੜ੍ਹ, ਝਾਰਖੰਡ ਵਿੱਚ ਵਿਦਰਭ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਅਗਲੇ ਤਿੰਨ ਦਿਨਾਂ ਵਿੱਚ ਕਰਨਾਟਕ, ਤਾਮਿਲਨਾਡੂ ਅਤੇ ਕੇਰਲਾ ਦੇ ਅੰਦਰੂਨੀ ਅਤੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉਤਰਾਖੰਡ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 29 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਗੁਜਰਾਤ ਜੋਕਿ ਹਲਕੀ ਮਾਨਸੂਨ ਗਤੀਵਿਧੀਆਂ ਦਾ ਸਾਹਮਣਾ ਕਰ ਰਿਹਾ ਹੈ, ਨੂੰ ਵੀ ਮਹੀਨੇ ਦੇ ਅੰਤ ਤੱਕ ਰਾਹਤ ਮਿਲ ਸਕਦੀ ਹੈ।






















