ਮਨੀਸ਼ ਤਿਵਾੜੀ ਨੇ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ਨੂੰ ਲੈ ਕੇ ਕੀਤਾ ਟਵੀਟ
ਕਾਂਗਰਸ ਹਾਈਕਮਾਨ ਵੱਲ ਕੀਤਾ ਇਸ਼ਾਰਾ

ਚੰਡੀਗੜ੍ਹ, 28 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਿਰਏ ਲੈਣ ਦੀ ਖੁੱਲ੍ਹ ਨਾ ਮਿਲਣ ਤੋਂ ਇਟ ਨਾਲ ਇੱਟ ਖੜਕਾਉਣ ਵਾਲੇ ਭਾਸਣ ਦੀ ਵੀਡੀਓ ਸਾਂਝੇ ਕਰਦੇ ਹੋਏ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਹੈ। ਉਹਨਾ ਨੇ ਨਾਲ ਹੀ ਇੱਕ ਹਿੰਦੀ ਦਾ ਮਸ਼ਹੂਰ ਸ਼ੇਅਰ ” ਹਮ ਆਹ ਭੀ ਤਰਤੇ ਹੈਂ ਤੇ ਹੋ ਜਾਤੇ ਹੈਂ ਬਦਨਾਮ ਦੇ ਕਤਲ ਭੀ ਕਰਤੇ ਹੈਂ ਔਰ ਚਰਚਾ ਨਹੀਂ ਹੋਤਾ” ਵੀ ਲਿਖਿਆ ਹੈ। ਮਨੀਸ਼ ਤਿਵਾੜੀ ਦਾ ਇਹ ਟ੍ਰੀਟ ਸਿੱਧਾ ਸਿੱਧਾ ਕਾਂਗਰਸ ਹਾਈਕਮਾਨ ਵੱਲ ਸਿੱਧੂ ਤੇ ਕਾਰਵਾਈ ਕਰਨ ਦਾ ਇਸ਼ਾਰਾ ਸਮਝਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੰਜਾਬ ਕਾਂਗਰਸ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕੱਲ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤੇ ਅੱਜ ਉਹ ਰਾਹੁਲ ਗਾਂਧੀ ਨੂੰ ਮਿਲਣ ਲਈ ਪਹੁੰਚੇ ਹੋਏ ਹਨ।






















