ਅਫਗਾਨ ਦੇ ਸਾਬਕਾ ਆਈਟੀ ਮੰਤਰੀ ਜਰਮਨੀ ਚ ਕਰ ਰਹੇ ਨੇ ਪੀਜ਼ਾ ਡਿਲੀਵਰੀ

ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ)- ਅਫਗਾਨਿਸਤਾਨ ਦੇ ਸਾਬਕਾ ਆਈਟੀ ਮੰਤਰੀ ਸਈਅਦ ਅਹਿਮਦ ਸ਼ਾਹ ਸਦਾਤ ਹੁਣ ਜਰਮਨੀ ਵਿੱਚ ਪੀਜ਼ਾ ਵੇਚ ਰਹੇ ਹਨ। ਪੀਜ਼ਾ ਕੰਪਨੀ ਦੀ ਵਰਦੀ ਪਹਿਨ ਕੇ, ਅਹਿਮਦ ਸ਼ਾਹ ਜਰਮਨੀ ਦੇ ਸ਼ਹਿਰ ਲੀਪਜ਼ਿਗ ਵਿੱਚ ਸਾਈਕਲ ‘ਤੇ ਪੀਜ਼ਾ ਡਿਲੀਵਰੀ ਕਰ ਰਹੇ ਹਨ। ਸਈਦ ਅਹਿਮਦ ਨੇ ਅਫਗਾਨਿਸਤਾਨ ਵਿੱਚ ਸੈਲ ਫ਼ੋਨ ਨੈਟਵਰਕਾਂ ਨੂੰ ਉਤਸ਼ਾਹਤ ਕੀਤਾ ਜਦੋਂ ਉਹ ਆਈਟੀ ਮੰਤਰੀ ਸਨ। ਬਾਅਦ ਵਿੱਚ ਉਹ ਅਫਗਾਨਿਸਤਾਨ ਛੱਡ ਕੇ ਜਰਮਨੀ ਆ ਗਿਆ ਸਨ।






















