ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ
ਅੱਜ ਹੋਵੇਗਾ ਨਤੀਜੇ ਦਾ ਐਲਾਨ
ਵੋਟਾਂ ਦੀ ਗਿਣਤੀ ਹੋਈ ਸ਼ੁਰੂ
ਸਰਨਾ,ਸਰਸਾ ਤੇ ਜੀਕੇ ਧੜਿਆਂ ਦੇ ਵਿਚਕਾਰ ਮੁਕਾਬਲਾ ਸਖ਼ਤ

ਦਿੱਲੀ, 25 ਅਗਸਤ(ਵਿਸ਼ਵ ਵਾਰਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਕਿ 22 ਅਗਸਤ ਨੂੰ ਦਿੱਲੀ ਵਿਖੇ ਹੋਈਆਂ ਸਨ ,ਦਾ ਅੱਜ ਨਤੀਜਾ ਐਲਾਨਿਆ ਜਾਵੇਗਾ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੁਪਹਿਰ ਤੋਂ ਬਾਅਦ ਤੱਕ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ। ਦੱਸ ਦੱਈਏ ਕਿ ਸਰਨਾ, ਸਰਸਾ ਤੇ ਜੀਕੇ ਧੜਿਆਂ ਵਿਚਕਾਰ ਮੁਕਾਬਲਾ ਸਖ਼ਤ ਚੱਲ ਰਿਹਾ ਹੈ।






















