ਚੰਡੀਗੜ੍ਹ ਪ੍ਰਸ਼ਾਸਨ ਨੇ ਔਰਤਾਂ ਨੂੰ ਦਿੱਤਾ ਰੱਖੜੀ ਦਾ ਤੋਹਫਾ
ਬੱਸਾਂ ਵਿੱਚ ਕਰ ਸਕਦੀਆਂ ਹਨ ਮੁਫਤ ਸਫਰ

ਚੰਡੀਗੜ੍ਹ, 21ਅਗਸਤ(ਵਿਸ਼ਵ ਵਾਰਤਾ)- ਚੰਡੀਗੜ੍ਹ ਪ੍ਰਸ਼ਾਸਨ ਨੇ ਰੱਖੜੀ ਦੇ ਤਿਉਹਾਰ ਤੇ ਯੂਟੀ ਦੀਆਂ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। 22 ਅਗਸਤ ਨੂੰ ਸਾਰੀਆਂ ਲੋਕਲ ਏਸੀ ਅਤੇ ਨਾਨ-ਏਸੀ, ਸੀਟੀਯੂ ਬੱਸਾਂ ਵਿੱਚ ਸਿਰਫ ਟ੍ਰਾਈ-ਸਿਟੀ ਵਿੱਚ ਔਰਤਾਂ ਤੋਂ ਬੱਸਾਂ ਵਿੱਚ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ।

ਪ੍ਰਸ਼ਾਸਨ ਵੱਲੋਂ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰਸ਼ਾਸਨ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ।
ਦੱਸ ਦੱਈਏ ਕਿ ਮੁਫਤ ਸਫਰ ਦੀ ਸਹੂਲਤ ਸੀਟੀਯੂ ਲੰਬੇ ਰੂਟ ਦੀਆਂ ਬੱਸਾਂ ਤੇ ਉਪਲਬਧ ਨਹੀਂ ਹੋਵੇਗੀ।






















