• Latest
  • Trending
ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

5 years ago
Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

32 minutes ago
Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

46 minutes ago
Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

1 hour ago
Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

1 hour ago
National: ਸੰਸਦ ਦੇ ਸੈਸ਼ਨ ਤੋਂ ਪਹਿਲਾਂ ਅੱਜ ਮੋਦੀ ਕੈਬਨਿਟ ਦੀ ਅਹਿਮ ਮੀਟਿੰਗ ਅੱਜ

National: ਸੰਸਦ ਦੇ ਸੈਸ਼ਨ ਤੋਂ ਪਹਿਲਾਂ ਅੱਜ ਮੋਦੀ ਕੈਬਨਿਟ ਦੀ ਅਹਿਮ ਮੀਟਿੰਗ ਅੱਜ

2 hours ago
Surjit Hockey Tournament: ਅੱਜ ਖੇਡੇ ਜਾਣਗੇ ਸੈਮੀ ਫਾਈਨਲ ਮੁਕਾਬਲੇ

Surjit Hockey Tournament: ਅੱਜ ਖੇਡੇ ਜਾਣਗੇ ਸੈਮੀ ਫਾਈਨਲ ਮੁਕਾਬਲੇ

3 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
National: ਦਿੱਲੀ ’ਚ ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਦੋ ਰੋਜ਼ਾ ਮੀਟਿੰਗ ਅੱਜ ਤੋਂ

National: ਦਿੱਲੀ ’ਚ ਭਾਜਪਾ ਦੇ ਕੌਮੀ ਅਹੁਦੇਦਾਰਾਂ ਦੀ ਦੋ ਰੋਜ਼ਾ ਮੀਟਿੰਗ ਅੱਜ ਤੋਂ

4 hours ago
Breaking News: ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੀ ਅੱਜ ਵੱਡੀ ਮੀਟਿੰਗ

Breaking News: ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੀ ਅੱਜ ਵੱਡੀ ਮੀਟਿੰਗ

4 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

4 hours ago
Punjab: ਸੂਬੇ ਭਰ ਵਿੱਚ ਕੀਤੀ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ

Punjab: ਸੂਬੇ ਭਰ ਵਿੱਚ ਕੀਤੀ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ

4 hours ago
Ind Vs NZ 2nd Test: ਟਾਸ ਹਾਰ ਕੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਦੀਆਂ ਡਿੱਗੀਆਂ ਤਿੰਨ ਵਿਕਟਾਂ

Ind Vs NZ 2nd Test: ਟਾਸ ਹਾਰ ਕੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਦੀਆਂ ਡਿੱਗੀਆਂ ਤਿੰਨ ਵਿਕਟਾਂ

4 hours ago
Hindi News
English News
Friday, November 27, 2026
No Result
View All Result
22 °c
Chandigarh
18 ° Sat
19 ° Sun
19 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

August 19, 2021
in CRIME, MOHALI, ਖਬਰਾਂ, ਦਿੱਲੀ, ਪੰਜਾਬ, ਰਾਸ਼ਟਰੀ
ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

ਪੜ੍ਹ ਲਓ ਹੋਰ ਕਿਹੜੇ ਕਿਹੜੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਸਾਬਕਾ ਡੀਜੀਪੀ

ਹੁਣ ਪੰਜਾਬ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਲੈਣ ਦੇਣ ‘ਚ ਕੀਤਾ ਗ੍ਰਿਫਤਾਰ ਸੁਮੇਧ ਸਿੰਘ ਸੈਣੀ

ਚੰਡੀਗੜ 19 ਅਗਸਤ(ਵਿਸ਼ਵ ਵਾਰਤਾ) :ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਪੰਜਾਬ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਥਾਣਾ ਵਿਜੀਲਂੈਸ ਬਿਊਰੋ, ਉਡਣ ਦਸਤਾ-1, ਪੰਜਾਬ ਵਿਖੇ ਦਰਜ ਮੁਕੱਦਮਾ ਨੰ: 11, ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13(2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਧੀਨ ਗਿ੍ਰਫਤਾਰ ਕਰ ਲਿਆ ਹੈ ਜਿਸਨੂੰ ਅੱਜ ਨੂੰ ਐਸ.ਏ.ਐਸ. ਨਗਰ ਦੀ ਅਦਾਲਤ ਵਿਖੇ ਪੇਸ਼ ਕੀਤਾ ਗਿਆ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਰਾਲੀ, ਜਿਲਾ ਐਸ.ਏ.ਐਸ. ਨਗਰ ਵਿਖੇ ਸਾਲ 2013 ਵਿੱਚ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਿਜ਼ ਇਸਟੇਟਸ ਪ੍ਰਾਈਵੇਟ ਲਿਮ. ਐਸ.ਏ.ਐਸ. ਨਗਰ ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ ਵੱਲੋਂ ਸਥਾਨਿਕ ਸਰਕਾਰਾਂ ਪੰਜਾਬ ਦੇ ਡਿਪਟੀ ਡਾਇਰੈਕਟਰ ਅਸ਼ੋਕ ਸਿੱਕਾ, ਪੀਸੀਐਸ (ਰਿਟਾ:), ਸਾਗਰ ਭਾਟੀਆ, ਸੀਨੀਅਰ ਟਾਊਨ ਪਲੈਨਰ (ਰਿਟਾ:) ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਖੇਤੀਬਾੜੀ ਵਾਲੀ ਜਮੀਨ ਤੇ ਕੁਦਰਤੀ ਚੋਅ ਨੂੰ ਗੈਰਕਾਨੂੰਨੀ ਤਰੀਕੇ ਨਾਲ ਰਿਹਾਇਸ਼ੀ ਕਾਲੋਨੀ ਦਰਸਾ ਕੇ, ਗ੍ਰੀਨ ਮੀਡੋਜ਼-1 ਅਤੇ ਗ੍ਰੀਨ ਮੀਡੋਜ਼-2 ਨਾਮ ਦੀਆਂ ਰਿਹਾਇਸ਼ੀ ਕਾਲੋਨੀਆਂ ਅਸਲ ਤੱਥ ਲੁਕੋ ਕੇ, ਫਰਜੀ ਤੇ ਝੂਠੇ ਦਸਤਾਵੇਜਾਂ ਦੇ ਅਧਾਰ ’ਤੇ ਧੋਖਾਧੜੀ ਨਾਲ ਪਾਸ ਕਰਵਾ ਲਈਆਂ ਸਨ। ਇਸ ਸਬੰਧੀ ਮੁਕੱਦਮਾ 11 ਮਿਤੀ 17-9-2020, ਅ/ਧ 409, 420, 465, 467, 468, 471, 120-ਬੀ ਆਈਪੀਸੀ ਅਤੇ 7 (ਏ) (ਬੀ) (ਸੀ) ਅਤੇ 7-ਏ, 13 (1) ਰ/ਵ 13 (2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਅਧੀਨ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ ਮੋਹਾਲੀ ਵਿਰੁੱਧ ਉਕਤ ਦੋਸ਼ੀਆਂ ਦਰਜ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਏ ਕਿ ਦਵਿੰਦਰ ਸਿੰਘ ਸੰਧੂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਦਾ ਪੁਰਾਣਾ ਜਾਣਕਾਰ ਸੀ ਅਤੇ ਨਿਮਰਤਦੀਪ ਸਿੰਘ ਦੀ ਉੱਚ ਅਧਿਕਾਰੀਆਂ ਨਾਲ ਕਾਫੀ ਜਾਣ ਪਹਿਚਾਣ ਸੀ। ਉਸ ਵੱਲੋਂ ਉਕਤ ਕਾਲੋਨੀਆਂ ਸਰਟੀਫਾਈ ਕਰਵਾਉਣ ਬਦਲੇ ਦਵਿੰਦਰ ਸਿੰਘ ਸੰਧੂ ਪਾਸੋਂ ਤਕਰੀਬਨ 6 ਕਰੋੜ ਰੁਪਏ ਰਿਸ਼ਵਤ ਮੰਗ ਕੇ ਹਾਸਲ ਕੀਤੀ ਗਈ ਸੀ।

ਬੁਲਾਰੇ ਅਨੁਸਾਰ ਵਿਜੀਲੈਂਸ ਵੱਲੋਂ ਮੁੱਢਲੀ ਜਾਂਚ ਉਪਰੰਤ ਨਿਮਰਤਦੀਪ ਸਿੰਘ, ਉਸਦਾ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਉਸਦੇ ਸਹਿਯੋਗੀ ਤਰਨਜੀਤ ਸਿੰਘ ਅਨੇਜਾ ਤੇ ਮੋਹਿਤ ਪੁਰੀ ਆਦਿ ਨੂੰ ਦੋਸ਼ੀ ਨਾਮਜਦ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਦੋਸ਼ੀ ਨਿਮਰਤਦੀਪ ਸਿੰਘ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਰਕਮ ਨਾਲ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ (ਰਕਬਾ 02 ਕਨਾਲ) ਦੀ ਖ੍ਰੀਦ ਸਤੰਬਰ 2017 ਵਿੱਚ ਕਰਨ ਉਪਰੰਤ ਪੁਰਾਣੇ ਮਕਾਨ ਨੂੰ ਢਾਹ ਕੇ ਆਲੀਸ਼ਾਨ ਨਵੇਂ ਮਕਾਨ ਦੀ ਉਸਾਰੀ ਕੀਤੀ ਗਈ ਜੋ ਕਿ ਇਸ ਅਧਾਰ ’ਤੇ ਕਰੀਮੀਨਲ ਲਾਅ ਅਮੈਂਡਮੈਂਟ ਆਰਡੀਨੈਂਸ 1944 ਅਧੀਨ ਉਕਤ ਮਕਾਨ ਨੂੰ ਪ੍ਰੋਵੀਜੀਨਲੀ ਅਟੈਚ ਕਰਵਾਉਣ ਲਈ ਵਿਜੀਲੈਂਸ ਬਿਊਰੋ ਵੱਲੋਂ ਜਿਲਾ ਸ਼ੈਸ਼ਨ ਅਦਾਲਤ, ਐਸ.ਏ.ਐਸ. ਨਗਰ ਵਿਖੇ ਜਨਵਰੀ 2021 ਵਿੱਚ ਵੱਖਰੀ ਦਰਖਾਸਤ ਦਿੱਤੀ ਗਈ ਸੀ।

ਉਨਾਂ ਦੱਸਿਆ ਕਿ ਇਸ ਸਬੰਧੀ ਦੋਸ਼ੀਆਨ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਨਿਮਰਤਦੀਪ ਸਿੰਘ ਵੱਲੋਂ ਤਫਤੀਸ਼ ਦੌਰਾਨ ਸ਼ੁਰੂਆਤ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਉਕਤ ਮਕਾਨ ਦੀ ਪਹਿਲੀ ਮੰਜਿਲ ਵਿੱਚ ਮਿਤੀ 15-10-2018 ਤੋਂ ਸ੍ਰੀ ਸੁਮੇਧ ਸਿੰਘ ਸੈਣੀ, ਸਾਬਕਾ ਡੀਜੀਪੀ ਪੰਜਾਬ ਬਤੌਰ ਕਿਰਾਏਦਾਰ ਰਹਿ ਰਹੇ ਹਨ ਅਤੇ ਇਸ ਬਦਲੇ ਉਹ 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰ ਰਹੇ ਹਨ। ਲੇਕਿਨ ਤਫਤੀਸ਼ ਦੌਰਾਨ ਉਕਤ ਦੋਸ਼ੀਆਨ ਅਤੇ ਸ੍ਰੀ ਸੁਮੇਧ ਸਿੰਘ ਸੈਣੀ ਦਰਮਿਆਨ ਹੋਏ ਵਿੱਤੀ ਲੈਣ-ਦੇਣ ਸਬੰਧੀ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਆਪਣੇ ਬੈਂਕ ਖਾਤੇ ਵਿੱਚੋਂ ਅਗਸਤ 2018 ਤੋਂ ਅਗਸਤ 2020 ਤੱਕ ਕੁੱਲ 6 ਕਰੋੜ 40 ਲੱਖ ਰੁਪਏ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘ ਦੇ ਬੈਂਕ ਖਾਤੇ ਵਿੱਚ ਤਬਦੀਲ ਕੀਤਾ ਸੀ ਅਤੇ ਇਹ ਰਕਮ ਉਕਤ ਕਥਿਤ ਕਿਰਾਏਨਾਮੇ ਮੁਤਾਬਿਕ ਤਬਦੀਲ ਨਹੀਂ ਕੀਤੀ ਗਈ ਸੀ।

ਬੁਲਾਰੇ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਡੂੰਘਾਈ ਨਾਲ ਤਫਤੀਸ਼ ਸ਼ੁਰੂ ਕੀਤੀ ਤਾਂ ਦੋਸ਼ੀਆਨ ਸੁਰਿੰਦਰਜੀਤ ਸਿੰਘ ਜਸਪਾਲ ਤੇ ਨਿਮਰਤਦੀਪ ਸਿੰਘ ਵੱਲੋਂ ਸ੍ਰੀ ਸੁਮੇਧ ਸਿੰਘ ਸੈਣੀ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਇਹ ਨਵਾਂ ਤੱਥ ਪੇਸ਼ ਕੀਤਾ ਕਿ ਉਕਤ ਮਕਾਨ ਨੂੰ ਖ੍ਰੀਦ ਕਰਨ ਸਬੰਧੀ ਕਿਰਾਏਦਾਰ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਜੁਬਾਨੀ ਇਕਰਾਰਨਾਮਾ ਕੀਤਾ ਗਿਆ ਹੈ, ਲੇਕਿਨ ਜਿਉਂ ਜਿਉਂ ਤਫਤੀਸ਼ ਵਿੱਚ ਉਕਤ ਲੈਣ ਦੇਣ ਬਾਰੇ ਹੋਰ ਨਵੇਂ ਤੱਥ ਉਜਾਗਰ ਹੁੰਦੇ ਰਹੇ ਅਤੇ ਉਕਤ ਮਕਾਨ ਨੂੰ ਮਾਨਯੋਗ ਅਦਾਲਤ ਵਿੱਚ ਅਟੈਚ ਹੋਣ ਤੋਂ ਬਚਾਉਣ ਦੀ ਬਦਨੀਅਤੀ ਨਾਲ ਉਕਤ ਦੋਸ਼ੀਆਨ ਵੱਲੋਂ ਬਾਅਦ ਵਿੱਚ ਇੱਕ ਇਕਰਾਰਨਾਮਾ ਬੈਅ ਮਿਤੀ 02-10-2019 ਦੀ ਫੋਟੋਕਾਪੀ ਪੇਸ਼ ਕੀਤੀ ਗਈ ਜੋ ਕਿ ਸਾਦੇ ਕਾਗਜ ਉਪਰ ਬਿਨਾ ਕਿਸੇ ਗਵਾਹੀ ਤੋਂ ਕੇਵਲ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਸੁਮੇਧ ਸਿੰਘ ਸੈਣੀ ਦੇ ਦਸਤਖਤਾਂ ਹੇਠ ਤਿਆਰ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਸੁਰਿੰਦਰਜੀਤ ਸਿੰਘ ਜਸਪਾਲ ਅਤੇ ਸ੍ਰੀ ਸੁਮੇਧ ਸਿੰਘ ਸੈਣੀ ਵੱਲੋਂ ਹਮਸਲਾਹ ਹੋ ਕੇ ਮਕਾਨ ਨੰਬਰ 3048, ਸੈਕਟਰ 20-ਡੀ, ਚੰਡੀਗੜ ਦੀ ਅਟੈਚਮਂੈਟ ਨੂੰ ਰੋਕਣ ਲਈ ਬੈਂਕ ਰਾਹੀਂ ਪਹਿਲਾਂ ਹੋਏ ਆਪਸੀ ਪੈਸੇ ਦੇ ਲੈਣ-ਦੇਣ ਦੀ ਆੜ ਵਿੱਚ ਇੱਕ ਝੂਠਾ ਇਕਰਾਰਨਾਮਾ ਤਿਆਰ ਕੀਤਾ ਗਿਆ ਅਤੇ ਇਸਨੂੰ ਕੀਮਤੀ ਦਸਤਾਵੇਜ਼ ਦੇ ਤੌਰ ਤੇ ਵਰਤਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਨੇ ਉਕਤ ਮੁਕੱਦਮੇ ਵਿੱਚ ਵਾਧਾ ਜੁਰਮ ਕਰਕੇ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ ਸੀ, ਜਿਸ ਤੇ ਉਹਨਾਂ ਨੂੰ ਬੀਤੀ ਰਾਤ ਮਿਤੀ 18-08-2021 ਨੂੰ ਗਿ੍ਰਫਤਾਰ ਕੀਤਾ ਗਿਆ ਹੈ।

Tags: PUNJABsumedhsainivigilence
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

by Ranjit Singh
November 27, 2026
0

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਸ੍ਰੀ ਗੁਰੂ ਨਾਨਕ ਦੇਵ...

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Punjab: BSF ਨੇ ਭਾਰਤ-ਪਾਕਿ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

by Ranjit Singh
November 27, 2026
0

Punjab: BSF ਨੇ ਭਾਰਤ-ਪਾਕਿ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ...

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ

by Ranjit Singh
November 27, 2026
0

Punjab: ਪੰਜਾਬ ਚੋਣਾਂ ਲਈ ਪੰਥਕ ਧਿਰਾਂ ਦੀ ਸਿਆਸੀ ਸਰਗਰਮੀ ਤੇਜ਼, ਦਸੰਬਰ ਦੇ ਪਹਿਲੇ ਹਫ਼ਤੇ ਗੱਠਜੋੜ ਦਾ ਐਲਾਨ ਸੰਭਵ - ਅਕਾਲੀ...

Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ

by Ranjit Singh
November 27, 2026
0

Punjab: ਭੁੱਲਰ-ਕ੍ਰਿਸ਼ਾਨੂ ਸਾਰਦਾ ਮਾਮਲਾ: ਫ਼ਾਜ਼ਿਲਕਾ ਦੇ SSP ਤੋਂ ED ਨੇ ਕੀਤੀ ਪੁੱਛਗਿੱਛ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਮੁਅੱਤਲ ਡੀਆਈਜੀ ਹਰਚਰਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ

by Ranjit Singh
November 27, 2026
0

Punjab: ਪਾਕਿਸਤਾਨ ਗਏ ਸਿੱਖ ਜਥੇ ਦੇ ਤਿੰਨ ਲਾਪਤਾ ਹੋਏ ਸ਼ਰਧਾਲੂ ਮਿਲੇ ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ): ਸ੍ਰੀ ਗੁਰੂ ਨਾਨਕ ਦੇਵ...

Most Popular

ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੀਆਂ ਪਾਬੰਦੀਆਂ ਲਾਗੂ : ਪੁਰਾਣੇ ਵਾਹਨਾਂ ਦੇ ਦਾਖਲੇ ‘ਤੇ ਰੋਕ

ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਵੀਆਂ ਪਾਬੰਦੀਆਂ ਲਾਗੂ : ਪੁਰਾਣੇ ਵਾਹਨਾਂ ਦੇ ਦਾਖਲੇ ‘ਤੇ ਰੋਕ

by Navjot
4 weeks ago
0

  ਨਵੀਂ ਦਿੱਲੀ, 1 ਨਵੰਬਰ (ਵਿਸ਼ਵ ਵਾਰਤਾ) - ਸਰਦੀਆਂ ਦੇ ਮੌਸਮ ਦੌਰਾਨ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕੀਤੀਆਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 