ਸ਼ਾਹਿਦ ਅਫਰੀਦੀ ਦੀ ਟੀਮ ਨੇ ਜਿੱਤੀ ਕਸ਼ਮੀਰ ਪ੍ਰੀਮੀਅਰ ਲੀਗ

ਮੁਜ਼ੱਫਰਾਬਾਦ,17ਅਗਸਤ(ਵਿਸ਼ਵ ਵਾਰਤਾ)- ਸ਼ਾਹਿਦ ਅਫਰੀਦੀ ਦੀ ਕਪਤਾਨੀ ਵਾਲੀ ਟੀਮ ਰਾਵਲਕੋਟ ਹਾਕਸ ਨੇ ਕਸ਼ਮੀਰ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਿਆ ਹੈ। ਟੀਮ ਨੇ ਫਾਈਨਲ ਵਿੱਚ ਰੋਮਾਂਚਕ ਮੈਚ ਵਿੱਚ ਮੁਜ਼ੱਫਰਾਬਾਦ ਟਾਈਗਰਜ਼ ਨੂੰ 7 ਦੌੜਾਂ ਨਾਲ ਹਰਾਇਆ। ਖੱਬੇ ਹੱਥ ਦੇ ਸਪਿਨਰ ਆਸਿਫ ਅਫਰੀਦੀ ਨੇ 3 ਵਿਕਟਾਂ ਲਈਆਂ ਅਤੇ ਉਹ ਪਲੇਅਰ ਆਫ ਦਿ ਮੈਚ ਬਣਿਆ।




















