ਸਟੇਟ ਬੈਂਕ ਆਫ਼ ਇੰਡੀਆ(SBI) ਦੇ ਗਾਹਕਾਂ ਲਈ ਜ਼ਰੂਰੀ ਸੂਚਨਾ
ਹੁਣ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ ਜ਼ਰੂਰੀ, ਜਾਣੋ ਕਦੋਂ ਤੱਕ ਕਰ ਸਕਦੇ ਹੋ ਇਹ ਕੰਮ

ਚੰਡੀਗੜ੍ਹ,10ਅਗਸਤ(ਵਿਸ਼ਵ ਵਾਰਤਾ) ਬੈਂਕ ਸਟੇਟ ਬੈਂਕ ਆਫ਼ ਇੰਡੀਆ ਜੋ ਕਿ ਦੇਸ਼ ਦੇ ਪ੍ਰਮੁੱਖ ਸਰਕਾਰੀ ਬੈਂਕਾਂ ਵਿੱਚੋਂ ਇਕ ਹੈ ਨੇ ਆਪਣੇ ਗਾਹਕਾਂ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਬੈਂਕ ਦੇ ਗਾਹਕਾਂ ਨੂੰ 30 ਸਤੰਬਰ ਤੱਕ ਆਪਣੇ ਪੈਨ ਨੂੰ ਆਪਣੇ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਹੋਵੇਗਾ ਨਹੀਂ ਤਾਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੇਕਰ ਇਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਹਨਾਂ ਉਹ ਬਹੁਤ ਸਾਰੀਆਂ ਬੈਂਕਿੰਗ ਸਹੂਲਤਾਂ ਤੋਂ ਵਾਂਝੇ ਰਹਿ ਜਾਣਗੇ। ਦੱਸ ਦੱਈਏ ਕਿ ਸਰਕਾਰ ਵੱਲੋਂ ਪੈਨ ਅਤੇ ਆਧਾਰ ਨੰਬਰ ਨੂੰ ਜੋੜਨ ਦੀ ਸਮਾਂ ਸੀਮਾ ਪਹਿਲਾਂ ਹੀ ਦੋ ਵਾਰ ਵਧਾਈ ਜਾ ਚੁੱਕੀ ਹੈ।






















