ਰੈਫਰੀ ਨਾਲ ਦੁਰਵਿਵਹਾਰ ਕਾਰਨ ਦੀਪਕ ਪੂਨੀਆ ਦੇ ਕੋਚ ਓਲੰਪਿਕ ਤੋਂ ਬਾਹਰ

ਚੰਡੀਗੜ੍ਹ ,7ਅਗਸਤ(ਵਿਸ਼ਵ ਵਾਰਤਾ) ਪਹਿਲਵਾਨ ਦੀਪਕ ਪੂਨੀਆ ਦੇ ਵਿਦੇਸ਼ੀ ਕੋਚ ਮੁਰਾਦ ਗੇਦਰੋਵ ਨੂੰ ਓਲੰਪਿਕ ਤੋਂ ਬਾਹਰ ਕਰ ਦਿੱਤਾ ਗਿਆ ਹੈ। ਫੈਡਰੇਸ਼ਨ ਆਫ ਇੰਡੀਆ ਨੇ ਵੀ ਉਸ ਨੂੰ ਬਰਖਾਸਤ ਕਰ ਦਿੱਤਾ ਹੈ। ਗੇਦਰੋਵ ‘ਤੇ ਦੋਸ਼ ਹੈ ਕਿ ਉਹ ਕਾਂਸੀ ਤਮਗੇ ਦੇ ਮੈਚ’ ਚ ਦੀਪਕ ਦੇ ਹਾਰਨ ਤੋਂ ਬਾਅਦ ਰੈਫਰੀ ਦੇ ਕਮਰੇ ‘ਚ ਗਿਆ ਅਤੇ ਮੈਚ ਦਾ ਫੈਸਲਾ ਕਰਨ ਵਾਲੇ ਰੈਫਰੀ’ ਤੇ ਹਮਲਾ ਕੀਤਾ।






















