ਉਲੰਪਿਕ ਮਹਿਲਾ ਹਾਕੀ :
ਭਾਰਤੀ ਜਾਈਆਂ ਨੇ ਹਾਰਕੇ ਵੀ ਲੋਕਾਂ ਦੇ ਦਿਲ ਜਿੱਤੇ
ਭਾਰਤੀ ਕੁੜੀਆਂ ਇਤਿਹਾਸ ਰਚਣ ਤੋਂ ਖੁੰਝੀਆਂ
ਗ੍ਰੇਟ ਬ੍ਰਿਟੇਨ ਤੋਂ ਤਕੜੇ ਮੁਕਾਬਲੇ ਦੌਰਾਨ 4-3 ਨਾਲ ਹਾਰੀਆਂ

ਚੰਡੀਗੜ੍ਹ, 6ਅਗਸਤ(ਵਿਸ਼ਵ ਵਾਰਤਾ)-ਭਾਰਤੀ ਕੁੜੀਆਂ ਵਲੋਂ ਦਮਦਾਰ ਵਾਪਸੀ ਦੇ ਬਾਵਜੂਦ ਅੱਜ ਦੇਸ਼ ਵਾਸੀਆਂ ਦੀਆਂ ਉਮੀਦਾਂ ਪੂਰਾ ਕਰਨ ਵਿਚ ਉਸ ਵੇਲੇ ਅਸਫ਼ਲ ਰਹੀਂਆਂ, ਜਦੋਂ ਉਹ ਕਾਂਸੀ ਪਦਕ ਲਈ ਖੇਡੇ ਗਏ ਇੱਕ ਅਹਿਮ ਮੈਚ ਵਿਚ ਗ੍ਰੇਟ ਬ੍ਰਿਟੇਨ ਪਾਸੋਂ 4-3 ਨਾਲ ਮਾਤ ਖਾ ਗਈਆਂ।
ਭਾਰਤੀ ਜਾਈਆਂ ਨੇ ਇੱਕ ਵਾਰ ਸਾਬਕਾ ਚੈਂਪੀਅਨ ਗ੍ਰੇਟ ਬ੍ਰਿਟੇਨ ਦੀਆਂ ਹੁੰਦੜਹੇਲ ਕੁੜੀਆਂ ਤੋਂ 3 -2 ਦੀ ਲੀਡ ਬਨਾਉਣ ਵਿੱਚ ਕਾਮਯਾਬ ਹੋ ਗਈਆਂ ਸਨ, ਪਰ ਵਾਰ ਵਾਰ ਗ੍ਰੇਟ ਬ੍ਰਿਟੇਨ ਦੇ ਅਸਫ਼ਲ ਕਰਦੇ ਪੈਨਲਟੀ ਕਾਰਨਰਾਂ ਚੋਂ ਇੱਕ ਸਫਲ ਹੋ ਗਿਆ।
ਵੈਸੇ ਉਂਝ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਕੁੜੀਆਂ ਪਹਿਲੀ ਵਾਰ ਉਲੰਪਿਕ ਖੇਡਾਂ ਦੌਰਾਨ ਚੌਥੀ ਪੁਜੀਸ਼ਨ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈਆਂ ਹਨ। ਉਨ੍ਹਾਂ ਨੇ ਸ਼ਾਨਦਾਰ ਖੇਡ ਖੇਡਦਿਆਂ ਭਾਵੇਂ ਹਾਰ ਹੀ ਪ੍ਰਾਪਤ ਕੀਤੀ ਹੈ, ਉਨ੍ਹਾਂ ਨੇ ਆਪਣੀ ਖੇਡ ਬਦੌਲਤ ਲੱਖਾਂ ਲੋਕਾਂ ਦੇ ਦਿਲ ਜਿੱਤੇ ਹਨ।






















