ਟੋਕੀਓ ਓਲੰਪਿਕ 2020
ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਪਹੁੰਚੀ ਫਾਈਨਲ ਚ
ਗ੍ਰੇਟ ਬ੍ਰਿਟੇਨ ਨੂੰ 5-1 ਨਾਲ ਦਰੜਿਆ
ਦੂਜੇ ਸੈਮੀਫਾਈਨਲ ਵਿਚ ਭਾਰਤੀ ਟੀਮ ਅਰਜਨਟਾਈਨਾ ਨਾਲ ਭਿੜੇਗੀ
ਚੰਡੀਗੜ੍ਹ, 4ਅਗਸਤ(ਵਿਸ਼ਵ ਵਾਰਤਾ) ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਖੇਡੇ ਗਏ ਕੁੜੀਆਂ ਦੇ ਪਹਿਲੇ ਸੈਮੀਫਾਈਨਲ ਮੈਚ ਵਿਚ ਨੀਦਰਲੈਂਡ ਦੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ 5 -1 ਨਾਲ ਹਰਾ ਦਿੱਤਾ।
ਉਧਰ ਦੂਸਰੇ ਸੈਮੀਫਾਈਨਲ ਵਿਚ ਬਾਅਦ ਦੁਪਹਿਰ 3.30 ਭਾਰਤੀ ਜਾਈਆਂ ਅਰਜਨਟਾਈਨਾ ਦੀ ਦੋ ਵਾਰ ਦੀ ਕਾਂਸੀ ਪਦਕ ਜੇਤੂ ਟੀਮ ਨੂੰ ਹਰਾਉਣ ਦੇ ਇਰਾਦੇ ਨਾਲ ਮੈਦਾਨ ਵਿਚ ਉਤਰਨਗੀਆਂ।ਉਸ ਮੈਚ ਦੀ ਜੇਤੂ ਟੀਮ ਦਾ ਨੀਦਰਲੈਂਡ ਨਾਲ ਗੋਲਡ ਮੈਡਲ ਵਾਸਤੇ ਅਤੇ ਹਾਰੀ ਹੋਈ ਟੀਮ ਦਾ ਕਾਂਸ਼ੀ ਪਦਕ ਲਈ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਹੋਵੇਗਾ























