ਤਿਕੋਣਾ ਪਾਰਕ ਚ ਵਣ ਮਹਾਂਉਤਸਵ ਮਨਾਉਂਦਿਆ ਹਰੇਕ ਮੈਂਬਰ ਨੇ ਇਕ ਪੌਦਾ ਲਗਾਉਣ ਦੀ ਸਹੁੰ ਚੁੱਕੀ

ਚੰਡੀਗੜ੍ਹ, 1 ਅਗਸਤ(ਵਿਸ਼ਵ ਵਾਰਤਾ)ਚੰਡੀਗੜ੍ਹ ਦੇ ਸੈਕਟਰ 38 ਵੈਸਟ ਦੇ ਨਿਵਾਸੀਆਂ ਵੱਲੋਂ ਸੈਕਟਰ ਵਿਚਲੇ ਤਿਕੋਣਾ ਪਾਰਕ ਵਿਖੇ ਵਣ ਮਹਾਂਉਤਸਵ ਮਨਾਉਂਦਿਆ ਹਰੇਕ ਮੈਂਬਰ ਨੇ ਇਕ ਪੌਦਾ ਲਗਾਉਣ ਦੀ ਸਹੁੰ ਚੁੱਕੀ।
ਚਿਤੰਰਜਨ ਸਿੰਘ ਤੇ ਕੇਸੀ ਚੌਧਰੀ ਦੀ ਅਗਵਾਈ ਵਿੱਚ ਮਨਾਏ ਗਏ ਵਣ ਮਹਾਂਉਤਸਵ ਵਿੱਚ ਏਰੀਆ ਕੌਂਸਲਰ ਸ੍ਰੀਮਤੀ ਗੁਰਬਖਸ ਰਾਵਤ ਅਤੇ ਚੰਡੀਗੜ੍ਹ ਦੀਆਂ ਸੈਕਟਰ ਭਲਾਈ ਕਮੇਟੀਆਂ ਦੀ ਫੈਡਰੇਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨੇ ਪੌਦੇ ਲਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਸਮੂਹ ਨਿਵਾਸੀਆਂ ਨੇ ਪ੍ਰਣ ਕੀਤਾ ਕਿ ਚੌਗਿਰਦੇ ਨੂੰ ਹਰਿਆ ਭਰਿਆ ਰੱਖਣ ਲਈ ਹਰ ਮੈਂਬਰ ਇਕ ਪੌਦਾ ਲਗਾਵੇਗਾ ਅਤੇ ਇਨ੍ਹਾਂ ਦੀ ਸਾਂਭ ਸੰਭਾਲ਼ ਵੀ ਕਰੇਗਾ।
ਕੌਂਸਲਰ ਸ੍ਰੀਮਤੀ ਗੁਰਬਖਸ ਰਾਵਤ ਨੇ ਸਥਾਨਕ ਨਿਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਕਜ ਗੁਪਤਾ, ਭਾਗ ਸਿੰਘ, ਭਗਵੰਤ ਸਿੰਘ ਮਾਨ, ਨਵਦੀਪ ਸਿੰਘ ਗਿੱਲ, ਵਿਨੋਦ ਕੁਮਾਰ, ਮਨਮੋਹਨ ਲੂਥਰਾ, ਮਿਸਟਰ ਪਟਿਆਲ, ਅਮਰੀਕ ਸਿੰਘ, ਰਜਤ ਸ਼ਰਮਾ ਆਦਿ ਵੀ ਹਾਜ਼ਰ ਸਨ।






















