ਟੋਕਿਓ ਉਲੰਪਿਕ 2020
ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ ਦਿੱਤੀ ਮਾਤ
ਕੁਆਰਟਰ ਫਾਇਨਲ ਵਿੱਚ ਪਹੁੰਚਿਆ ਭਾਰਤ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਗਰੁੱਪ ਸਟੇਜ ਦੀ ਆਪਣੀ ਆਖਰੀ ਗੇਮ ਵਿੱਚ ਜਾਪਾਨ ਨੂੰ 5-3 ਨਾਲ ਹਰਾ ਦਿੱਤਾ ਹੈ। ਇਸਦੇ ਨਾਲ ਹੀ ਭਾਰਤ ਨੇ ਕੁਆਰਟਰ ਫਾਇਨਲ ਵਿੱਚ ਐਂਟਰੀ ਕਰ ਲਈ ਹੈ। ਦੱਸ ਦਈਏ ਕਿ ਭਾਰਤ ਨੇ 5 ਵਿੱਚੋਂ 4 ਮੈਚ ਜਿੱਤੇ ਹਨ।























