ਗੈਸ ਏਜੰਸੀ ਵਿੱਖੇ ਕਰ ਰਿਹਾ ਸੀ ਕੰਮ
ਬਲਾਚੌਰ, 6 ਫਰਵਰੀ (ਵਿਸ਼ਵ ਵਾਰਤਾ) ਸਥਾਨਕ ਇਕ ਗੈਸ ਏਜੰਸੀ ਵਿੱਖੇ ਕੰਮ ਕਰਦੇ ਇਕ ਕਰਿੰਦੇ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਿੰਸ ਪੁੱਤਰ ਅਮਰਜੀਤ ਵਾਸੀ ਮਹਿੰਦੀਪੁਰ ਜਿਸ ਨੇ ਆਪਣੇ ਦਾਦਾ ਸੋਹਨ ਸਿੰਘ ਮਿਸਤਰੀ ਨੂੰ ਫੋਨ ਆਇਆ ਕਿ ਉਹ ਕੰਗਣਾ ਪੁੱਲ ਤੋਂ ਸੁੱਜੋਵਾਲ ਨੂੰ ਜਾਂਦੀ ਸੰਪਰਕ ਸੜਕ ਤੇ ਪਿਆ ਹਾਂ ਤੇ ਮੈਨੂੰ ਆ ਕੇ ਲੈ ਜਾਉ ਜੱਦੋਂ ਉਸਦਾ ਦਾਦਾ ਤੇ ਹੋਰ ਪੁੱਜੇ ਤਾਂ ਪਿੰ੍ਰਸ ਪੇਟ ਦਰਦ ਨਾਲ ਕੁਰਲਾ ਰਿਹਾ ਸੀ,ਉਸ ਨੂੰ ਲੈਫਟੀਨੇਟ ਜਨਰਲ ਬਿਕਰਮ ਸਿੰਘ ਉੱਪ ਮੰਡਲ ਹਸਪਤਾਲ ਬਲਾਚੌਰ ਵਿੱਖੇ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸਦੀ ਨਾਜੁਕ ਹਾਲਤ ਨੂੰ ਦੇਖ ਨਵਾਂਸ਼ਹਿਰ ਰੈਫਰ ਕਰ ਦਿੱਤਾ ਜਿੱਥੇ ਸਰਕਾਰੀ ਹਸਪਤਾਲ ਵਾਲਿਆਂ ਉਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਲੈ ਕੇ ਜਾਣ ਨੂੰ ਆਖਿਆ,ਇਸ ਉਪਰੰਤ ਘਰ ਵਾਲਿਆਂ ਨੇ ਉਸ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿੱਖੇ ਦਾਖਿਲ ਕਰਾਇਆ ਜਿੱਥੇ ਉਸਦੀ ਮੌਤ ਹੋ ਗਈ।
ਦੂਜੇ ਪਾਸੇ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਕਿ ਪ੍ਰਿੰਸ ਨੇ ਕੱਲ ਗੈਸ ਏਜੰਸੀ ਤੋਂ ਇਹ ਕਹਿ ਕੇ ਚੱਲਾ ਗਿਆ ਕਿ ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੈ,ਪਰ ਗੌਰਤਲਬ ਗੱਲ ਇਹ ਹੈ ਕਿ ਉਹ ਉਕਤ ਥਾਂ ਤੇ ਕਿਸ ਤਰਾਂ ਪੁੱਜਾ ਜਿੱਥੇ ਉਹ ਢਿੱਡ ਦਰਦ ਨਾਲ ਤੜਫ ਰਿਹਾ ਸੀ,ਇਥੇ ਇਹ ਵੀ ਦੱਸਣਯੋਗ ਹੈ ਕਿ ੬ ਕੁ ਮਹੀਨੇ ਪਹਿਲਾਂ ਪ੍ਰਿੰਸ ਦਾ ਵਿਆਹ ਹੋਇਆ ਸੀ,ਕੁੱਝ ਮਹੀਨੇ ਪਹਿਲਾਂ ਉਸ ਨੂੰ ਸਾਨ੍ਹ ਨੇ ਬੁਰੀ ਤਰਾਂ ਜਖਮੀ ਕਰ ਦਿੱਤਾ ਸੀ।