ਪੰਜਾਬ ਯੂਨੀਵਰਸਿਟੀ ਨੇ ਵੱਖ ਵੱਖ ਐਂਟਰੇਂਸ ਟੈਸਟਾਂ ਦੀ ਤਰੀਕ ਵਿੱਚ ਕੀਤਾ ਵਾਧਾ

ਚੰਡੀਗੜ੍ਹ, 28ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਯੂਨੀਵਰਸਿਟੀ ਨੇ ਅੱਜ ਯੂਨੀਵਰਸਿਟੀ ਅਤੇ ਇਸਦੇ ਐਫਲੀਏਟਿਡ ਕਾਲਜਾਂ ਵਿੱਚ ਦਾਖਲਾ ਲੈਣ ਲਈ ਲਏ ਜਾਣ ਵਾਲੇ ਐਂਟਰਸ ਟੈਸਟਾਂ ਦੀ ਤਰੀਕ ਵਿੱਚ ਵਾਧਾ ਕੀਤਾ ਹੈ। ਹੁਣ ਪੀਯੂਸੀਈਟੀ(PUCET-UG) 2021 ਜੋ ਪਹਿਲਾਂ 14 ਅਗਸਤ ਨੂੰ ਹੋਣਾ ਸੀ ਹੁਣ 5 ਸਤੰਬਰ ਨੂੰ ਹੋਵੇਗਾ।

ਪੀਯੂ ਦਾ ਲਾਅ ਐਂਟਰਸ ਟੈਸਟ(PU-LL.B) ਜੋ 8 ਅਗਸਤ ਨੂੰ ਹੋਣਾ ਸੀ , ਹੁਣ 14 ਅਗਸਤ ਨੂੰ ਹੋਵੇਗਾ।

ਯੂਨੀਵਰਸਿਟੀ ਦੇ ਓਪਨ ਸਕੂਲ ਦੀ ਐਮਬੀਏ ਡੀਗਰੀ ਵਿੱਚ ਦਾਖਲੇ ਦਾ ਐਂਟਰਸ (PU MBA) ਟੈਸਟ ਵੀ 8 ਅਗਸਤ ਦੀ ਜਗ੍ਹਾ 14 ਅਗਸਤ ਨੂੰ ਹੋਵਗਾ।

ਲਿਖਤੀ ਜਾਣਕਾਰੀ ਅੱਜ ਯੂਨੀਵਰਸਿਟੀ ਨੇ ਪ੍ਰੈਸ ਰਿਲੀਜ਼ ਨੋਟਿਸ ਰਾਹੀਂ ਦਿੱਤੀ।






















