ਟੋਕਿਓ ਉਲੰਪਿਕ 2020
ਪੀਵੀ ਸਿੰਧੂ ਨੇ ਜਿੱਤ ਨਾਲ ਕੀਤੀ ਦਮਦਾਰ ਸ਼ੁਰੂਆਤ

ਚੰਡੀਗੜ੍ਹ,25 ਜੁਲਾਈ(ਵਿਸ਼ਵ ਵਾਰਤਾ) ਟੋਕਿਓ ਉਲੰਪਿਕ ਵਿੱਚ ਦੂਜੇ ਦਿਨ ਦੀਆਂ ਖੇਡਾਂ ਜਾਰੀ ਹਨ। ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਆਪਣਾ ਪਹਿਲਾ ਮੈਚ ਆਸਾਨੀ ਨਾਲ ਜਿੱਤ ਲਿਆ । ਉਸਨੇ ਇਜ਼ਰਾਇਲ ਦੀ ਕਸੇਨੀਆ ਪੋਲੀਕਾਰਪੋਵ ਨੂੰ 21-7,21-10 ਦੇ ਸਿੱਧੇ ਸੈਟਾਂ ਵਿੱਚ ਹਰਾ ਦਿੱਤਾ।























