ਵਿਸ਼ਵ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ
ਪੰਜਾਬੀ ਪਹਿਲਵਾਨ ਨੇ ਜਿੱਤਿਆ ਤਗਮਾ
ਚੰਡੀਗੜ੍ਹ, 22ਜੁਲਾਈ(ਵਿਸ਼ਵ ਵਾਰਤਾ)- ਪਹਿਲਵਾਨ ਜਸਕਰਨ ਸਿੰਘ ਨੇ ਹੰਗਰੀ ‘ਚ ਹੋਈ ਵਿਸ਼ਵ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਕੋਚ ਸਾਰਜ ਸਿੰਘ ਅਤੇ ਗੁਰਮੇਲ ਸਿੰਘ ਦੇ ਸ਼ਾਗਿਰਦ ਜਸਕਰਨ ਸਿੰਘ ਨੇ 60 ਕਿੱਲੋ ਭਾਰ ਵਰਗ ਵਿੱਚ ਇਹ ਜਿੱਤ ਪ੍ਰਾਪਤ ਕੀਤੀ ਹੈ। ਪਹਿਲਵਾਨ ਜਸਕਰਨ ਸਿੰਘ ਕੁਸ਼ਤੀ ਦੇ ਖੇਤਰ ਵਿੱਚ ਦੇਸ਼ ਦਾ ਲੰਬੇ ਸਮੇਂ ਤੋਂ ਮਾਣ ਬਣੇ ਹੋਏ ਰੁਸਤਮੇ ਹਿੰਦ ਕੇਸਰ ਅਖਾੜਾ ਪਟਿਆਲਾ ਦਾ ਖਿਡਾਰੀ ਹੈ।























