ਭਾਰਤੀ ਮਹਿਲਾ ਨੂੰ ਬੰਧਕ ਬਣਾ ਕੇ ਰੱਖਣ ਦਾ ਮਾਮਲਾ
ਆਸਟਰੇਲੀਆਈ ਜੋੜੇ ਨੂੰ 8 ਸਾਲ ਦੀ ਸਜਾ
ਚੰਡੀਗੜ੍ਹ,22 ਜੁਲਾਈ(ਵਿਸ਼ਵ ਵਾਰਤਾ) ਭਾਰਤੀ ਮਹਿਲਾ ਨੂੰ ਲਗਾਤਾਰ 8 ਸਾਲ ਤੱਕ ਬੰਧਕ ਬਣਾ ਕੇ ਰੱਖਣ ਅਤੇ ਅਤਿਆਚਾਰ ਕਰਨ ਦੇ ਮਾਮਲੇ ਵਿੱਚ ਇੱਕ ਆਸਟਰੇਲੀਆਈ ਜੋੜੇ ਨੂੰ 8 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।
ਇਸ ਜੋੜੇ ਤੇ ਆਰੋਪ ਸੀ ਕਿ ਇਹਨਾਂ ਨੇ ਇੱਕ ਭਾਰਤੀ ਤਮਿਲ ਮੂਲ ਦੀ ਮਹਿਲਾ ਨੂੰ ਬੰਧਕ ਬਣਾ ਕੇ 8 ਸਾਲ 2007 ਤੋਂ 2015 ਤੱਕ ਹਰ ਰੋਜ਼ 23 ਘੰਟੇ ਕੰਮ ਕਰਵਾਇਆ ਹੈ।
ਵਿਕਟੋਰੀਆ ਸੁਪਰੀਮ ਕੋਰਟ ਦੇ ਜਸਟਿਸ ਜਾੱਨ ਚੈਂਪਿਅਨ ਨੇ ਕਿਹਾ ਕਿ ਜੋੜੇ ਦੁਆਰਾ ਕੀਤਾ ਗਿਆ ਅਤਿਆਚਾਰ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਹੈ।ਫੈਸਲੇ ਤੋਂ ਬਾਅਦ ਜੋੜੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਖੇਦ ਵਿਅਕਤ ਨਹੀਂ ਕੀਤਾ।























