ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਲਿਖ ਕੇ ਦਿੱਤੀ ਹਾਈ ਕਮਾਨ ਨੂੰ ਚੇਤਾਵਨੀ
ਕਿਹਾ ਇਕ ਵਿਅਕਤੀ ਨੂੰ ਉਤਸ਼ਾਹਿਤ ਕਰਨ ਦੀ ਵਜ੍ਹਾ ਨਾਲ ਪਾਰਟੀ ਦੇ ਵੰਡਵਾਰੇ ਨੂੰ ਰੋਕਿਆ ਜਾਵੇ
ਚੰਡੀਗੜ੍ਹ, 17ਜੁਲਾਈ(ਵਿਸ਼ਵ ਵਾਰਤਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਓਐਸਡੀ ਨਰਿੰਦਰ ਭਾਂਬਰੀ ਦੇ ਹੱਥ ਸੋਨੀਆ ਗਾਂਧੀ ਦੇ ਹਵਾਲੇ ਇਕ ਪੱਤਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਸਿੱਧੇ ਤੌਰ ‘ਤੇ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਹੈ ਕਿ ਇਕ ਵਿਅਕਤੀ ਨੂੰ ਉਤਸ਼ਾਹਿਤ ਕਰਨ ਕਾਰਨ ਪਾਰਟੀ ਵਿੱਚ ਫੁੱਟ ਪਾਉਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ ਕੈਪਟਨ ਦੀ ਚਿੱਠੀ ਆਈ ਤਾਂ ਸਿੱਧੂ ਬਾਰੇ ਬਣੀ ਹਵਾ ਰੁਕ ਗਈ ਅਤੇ ਹਾਈ ਕਮਾਂਡ ਪੱਤਰ ਵਿੱਚ ਕੈਪਟਨ ਵੱਲੋਂ ਉਠਾਏ ਮੁੱਦਿਆਂ ‘ਤੇ ਵਿਚਾਰ ਕਰਨ ਵਿੱਚ ਰੁੱਝ ਗਿਆ। ਜਦੋਂ ਤੋਂ ਪਾਰਟੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਨਾਮ ਦਾ ਅਧਿਕਾਰਤ ਐਲਾਨ ਕੀਤਾ ਹੈ, ਉਦੋਂ ਤੋਂ ਪੰਜਾਬ ਕਾਂਗਰਸ ਵਿੱਚ ਹਲਚਲ ਮਚ ਗਈ ਹੈ।























