ਸ਼੍ਰੀਨਗਰ:ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ
ਦੋ ਅੱਤਵਾਦੀ ਕੀਤੇ ਢੇਰ
ਸਰਚ ਆਪ੍ਰੇਸ਼ਨ ਹੈ ਜਾਰੀ

ਚੰਡੀਗੜ੍ਹ, 16ਜੁਲਾਈ(ਵਿਸ਼ਵ ਵਾਰਤਾ)- ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਇੰਡੀਅਨ ਆਰਮੀ ਅਤੇ ਜੰਮੂ ਕਸ਼ਮੀਰ ਪੁਲਿਸ ਸਾਂਝੇ ਤੌਰ ਤੇ ਇਸ ਸਾਂਝੇ ਅਭਿਆਨ ਨੂੰ ਚਲਾ ਰਹੇ ਹਨ ਅਤੇ ਖੇਤਰ ਵਿਚ ਅਜੇ ਸਰਚ ਆਪ੍ਰੇਸ਼ਨ ਜਾਰੀ ਹੈ।






















