• Latest
  • Trending
ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

5 years ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

3 minutes ago
ਸੀ.ਈ.ਓ. ਪੰਜਾਬ ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਕਰਨ ਲਈ ਕੀਤੀ ਸ਼ਲਾਘਾ

ਸੀ.ਈ.ਓ. ਪੰਜਾਬ ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਕਰਨ ਲਈ ਕੀਤੀ ਸ਼ਲਾਘਾ

4 minutes ago
Punjab ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ; ਦੇਖੋ ਪੂਰੀ LIST

Punjab ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ; ਦੇਖੋ ਪੂਰੀ LIST

35 minutes ago
ਅਹਿਮਦਾਬਾਦ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ; 8 ਦੀ ਮੌਤ

ਅਹਿਮਦਾਬਾਦ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ; 8 ਦੀ ਮੌਤ

1 hour ago
‘ਕੌਣ ਬਣੇਗਾ ਕਰੋੜਪਤੀ 18’ ਦੀ ਪ੍ਰੀਮੀਅਰ ਡੇਟ ਦਾ ਐਲਾਨ

‘ਕੌਣ ਬਣੇਗਾ ਕਰੋੜਪਤੀ 18’ ਦੀ ਪ੍ਰੀਮੀਅਰ ਡੇਟ ਦਾ ਐਲਾਨ

2 hours ago
ਕੰਗਨਾ ਰਣੌਤ ਮਾਣਹਾਨੀ ਮਾਮਲਾ: ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਮੁਲਤਵੀ

ਕੰਗਨਾ ਰਣੌਤ ਮਾਣਹਾਨੀ ਮਾਮਲਾ: ਵਕੀਲਾਂ ਦੀ ਹੜਤਾਲ ਕਾਰਨ ਸੁਣਵਾਈ ਮੁਲਤਵੀ

3 hours ago
ਚੰਡੀਗੜ੍ਹ : ਕੋਠੀ ‘ਚੋ ਮਿਲੀ ਕੁੜੀ ਦੀ ਲਾਸ਼! ਇਲਾਕੇ ‘ਚ ਫੈਲੀ ਦਹਿਸ਼ਤ

ਚੰਡੀਗੜ੍ਹ : ਕੋਠੀ ‘ਚੋ ਮਿਲੀ ਕੁੜੀ ਦੀ ਲਾਸ਼! ਇਲਾਕੇ ‘ਚ ਫੈਲੀ ਦਹਿਸ਼ਤ

3 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਬਾਕੀ ਰਹਿੰਦੀਆਂ ਮਾਵਾਂ-ਭੈਣਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ – ਕੇਜਰੀਵਾਲ

Punjab: ‘ਮਾਵਾਂ-ਧੀਆਂ ਸਤਿਕਾਰ ਯੋਜਨਾ’: ਬਾਕੀ ਰਹਿੰਦੀਆਂ ਮਾਵਾਂ-ਭੈਣਾਂ ਨੂੰ ਪਹਿਲੀ ਅਗਸਤ ਨੂੰ ਮਿਲਣਗੇ ਪੈਸੇ – ਕੇਜਰੀਵਾਲ

4 hours ago
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

5 hours ago
Punjab ‘ਚ ਕੱਲ੍ਹ ਨੂੰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸਕੂਲ !

Punjab ‘ਚ ਕੱਲ੍ਹ ਨੂੰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਸਕੂਲ !

5 hours ago
UK ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਭਰਵਾਂ ਸੁਆਗਤ

UK ਪੁੱਜਣ ’ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਗਤ ਵੱਲੋਂ ਭਰਵਾਂ ਸੁਆਗਤ

5 hours ago
Hindi News
English News
Saturday, July 18, 2026
No Result
View All Result
38 °c
Chandigarh
34 ° Sun
29 ° Mon
25 ° Tue
25 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

July 12, 2021
in ਖਬਰਾਂ, ਚੰਡੀਗੜ੍ਹ, ਪੰਜਾਬ
ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ

ਪੰਜਾਬ ਨੂੰ ਹਰਿਆ ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਲਈ ਪੌਦੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ
ਮੁੱਖ ਸਕੱਤਰ ਨੇ 5,467 ਕਰੋੜ ਰੁਪਏ ਦੀ ਲਾਗਤ ਵਾਲੇ ਗਰੀਨ ਪੰਜਾਬ ਮਿਸ਼ਨ ਨੂੰ ਦਿੱਤੀ ਮਨਜ਼ੂਰੀ
25 ਲੱਖ ਬੂਟੇ ਮੁਫ਼ਤ ਵੰਡਣ ਦੇ ਦਿੱਤੇ ਆਦੇਸ਼
101 ਨਾਨਕ ਬਗੀਚੀਆਂ ਅਤੇ 128 ਗੁਰੂ ਤੇਗ ਬਹਾਦਰ ਪਵਿੱਤਰ ਵਣ ਤਿਆਰ ਕੀਤੇ ਜਾਣਗੇ

Vini

ਚੰਡੀਗੜ੍ਹ, 12 ਜੁਲਾਈ:ਪੰਜਾਬ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਲਈ ਜਲਦੀ ਹੀ ਪੌਦੇ ਲਗਾਉਣ ਦੀ ਇੱਕ ਵਿਸ਼ਾਲ ਮੁਹਿੰਮ ਚਲਾਈ ਜਾਏਗੀ। ਇਹ ਅੱਜ ਇਥੇ ਚਾਲੂ ਵਿੱਤੀ ਵਰ੍ਹੇ 2021-22 ਲਈ ਮਨਜ਼ੂਰ ਕੀਤੇ ਗਏ 5,466.82 ਕਰੋੜ ਰੁਪਏ ਦੀ ਲਾਗਤ ਵਾਲੇ ਗਰੀਨ ਪੰਜਾਬ ਮਿਸ਼ਨ ਦਾ ਹਿੱਸਾ ਹੋਵੇਗਾ।

ਇਹ ਪ੍ਰਵਾਨਗੀ ਇੱਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਗਰੀਨ ਪੰਜਾਬ ਮਿਸ਼ਨ ਦੀ ਸੰਚਾਲਨ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ ਗਈ।
ਮੁੱਖ ਸਕੱਤਰ ਨੇ ਜੰਗਲਾਤ ਵਿਭਾਗ ਨੂੰ 25 ਲੱਖ ਬੂਟੇ ਮੁਫ਼ਤ ਵੰਡਣ ਸਬੰਧੀ ਯੋਜਨਾ ਉਲੀਕਣ ਲਈ ਕਿਹਾ ਤਾਂ ਜੋ ਸੂਬੇ ਵਿੱਚ ਹਰਿਆਲੀ ਅਧੀਨ ਰਕਬਾ ਵਧਾਉਣ ਲਈ ਲੋਕਾਂ ਨੂੰ ਇਸ ਮਿਸ਼ਨ ਵਿੱਚ ਸ਼ਾਮਲ ਕੀਤਾ ਜਾ ਸਕੇ।
ਮੁੱਖ ਸਕੱਤਰ ਨੇ ਜੰਗਲਾਤ ਵਿਭਾਗ ਨੂੰ ਸ਼ਹਿਰੀ ਖੇਤਰਾਂ ਵਿੱਚ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ `ਤੇ 101 ਨਵੀਆਂ ਬਗੀਚੀਆਂ (ਨਰਸਰੀਆਂ) ਲਗਾਉਣ, ਸੂਬੇ ਵਿੱਚ ਪੰਚਾਇਤ ਅਤੇ ਜੰਗਲ ਦੀਆਂ ਜ਼ਮੀਨਾਂ `ਤੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਮ `ਤੇ 128 ਪਵਿੱਤਰ ਵਣ (ਜੰਗਲਾਤ ਖੇਤਰ) ਅਤੇ ਇਸ ਵਿੱਤੀ ਵਰ੍ਹੇ ਦੌਰਾਨ 12 ਫਾਰੈਸਟ ਅਤੇ ਨੇਚਰ ਅਵੇਅਰਨੈੱਸ ਪਾਰਕ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੇਂ ਰੂਪ ਵਿੱਚ ਉਲੀਕੇ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਗਰੀਨ ਪੰਜਾਬ ਮਿਸ਼ਨ ਨਾਗਰਿਕਾਂ ਦੀ ਸਿਹਤ ਅਤੇ ਤੰਦਰੁਸਤੀ ਦੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਮਹੱਤਵਪੂਰਨ ਉਪ-ਮਿਸ਼ਨਾਂ ਵਿੱਚੋਂ ਇੱਕ ਹੈ ਜਿਸਦਾ ਉਦੇਸ਼ ਅੱਗੇ ਆਉਣ ਵਾਲੀ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣਾ ਹੈ।

ਉਨ੍ਹਾਂ ਕਿਹਾ ਕਿ ਪੌਦੇ ਲਾਉਣ ਦੀਆਂ ਸਾਰੀਆਂ ਗਤੀਵਿਧੀਆਂ ਇਸ ਮੌਨਸੂਨ ਦੇ ਸੀਜ਼ਨ ਵਿੱਚ ਮੁਕੰਮਲ ਕੀਤੀਆਂ ਜਾਣ ਅਤੇ ਇਸ ਵਿੱਚ ਲੋਕਾਂ, ਭਾਈਚਾਰਿਆਂ ਅਤੇ ਵੱਖ ਵੱਖ ਭਾਈਵਾਲਾਂ ਦੀ ਸ਼ਮੂਲੀਅਤ ਅਤੇ ਸਹਿਯੋਗ ਨੂੰ ਯਕੀਨੀ ਬਣਾਇਆ ਜਾਵੇ।
ਵਿੱਤ ਕਮਿਸ਼ਨਰ, ਜੰਗਲਾਤ ਡੀ.ਕੇ. ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਵਿਭਾਗ ਨੇ ਪਿਛਲੇ ਸਾਲ ਐਨ.ਐਚ.ਏ.ਆਈ. ਦੇ ਸਹਿਯੋਗ ਨਾਲ ਲੰਬਾਈ ਵਾਲੇ ਇਕ ਲੱਖ ਬੂਟੇ ਲਗਾਏ ਸਨ ਅਤੇ ਇਸ ਸਾਲ ਵੀ ਪੰਜਾਬ ਚੋਂ ਲੰਘਣ ਵਾਲੇ ਰਾਜਮਾਰਗਾਂ ਦੇ 5 ਵੱਖ-ਵੱਖ ਹਿੱਸਿਆਂ `ਤੇ ਇਕ ਲੱਖ ਹੋਰ ਪੌਦੇ ਲਗਾਉਣ ਦੀ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਦੱਸਿਆ ਗਿਆ ਕਿ ਅਬੋਹਰ ਵਿਖੇ ਮਾਤਾ ਅੰਮ੍ਰਿਤਾ ਦੇਵੀ ਬਿਸ਼ਨੋਈ ਯਾਦਗਾਰ 3.15 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਗਈ ਹੈ ਅਤੇ ਲੋਕਾਂ ਲਈ ਖੋਲ੍ਹ ਦਿੱਤੀ ਗਈ ਹੈ।

ਇਕ ਹੋਰ ਗਰੀਨਿੰਗ ਪ੍ਰੋਜੈਕਟ ਗ੍ਰੀਨ ਇੰਡੀਆ ਮਿਸ਼ਨ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਕੰਢੀ ਅਤੇ ਸ਼ਿਵਾਲਿਕ ਦੇ ਹੇਠਲੀਆਂ ਪਹਾੜੀਆਂ ਨੂੰ ਕਵਰ ਕੀਤਾ ਗਿਆ ਹੈ, ਤਹਿਤ ਸ਼ਿਵਾਲਿਕ ਦੇ ਹੇਠਲੀਆਂ ਪਹਾੜੀਆਂ ਵਿੱਚ ਹਰਿਆਲੀ ਅਧੀਨ ਖੇਤਰ ਵਧਾਉਣ ਲਈ ਮੁਹਾਲੀ, ਰੋਪੜ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿਚ ਫੈਲੇ 2375 ਹੈਕਟੇਅਰ ਰਕਬੇ ਵਿਚ ਸਹਾਇਤਾ ਪ੍ਰਾਪਤ ਸੁਧਾਰ ਕਾਰਜ ਚਲਾਏ ਜਾਣਗੇ।

ਸ਼ਿਵਾਲਿਕ ਹੇਠਲੀਆਂ ਪਹਾੜੀਆਂ ਵਿੱਚ ਰਹਿੰਦੇ ਸਥਾਨਕ ਭਾਈਚਾਰਿਆਂ ਦੀ ਆਮਦਨ ਵਿੱਚ ਸੁਧਾਰ ਲਈ ਆਮਦਨੀ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਜਿਵੇਂ ਸਥਾਨਕ ਨੌਜਵਾਨਾਂ ਦੀ ਹੁਨਰ ਵਿਕਾਸ ਸਿਖਲਾਈ ਵਾਸਤੇ ਇਕ ਕਰੋੜ ਰੁਪਏ ਰੱਖੇ ਗਏ ਹਨ ਤਾਂ ਜੋ ਉਨ੍ਹਾਂ ਦੀ ਜੀਵਿਕਾ ਵਿੱਚ ਸੁਧਾਰ ਲਿਆਂਦਾ ਜਾ ਸਕੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਕੇ.ਏ.ਪੀ. ਸਿਨਹਾ (ਵਿੱਤ), ਰਾਜ ਕਮਲ ਚੌਧਰੀ (ਯੋਜਨਾਬੰਦੀ), ਪੀ.ਸੀ.ਸੀ.ਐਫ. ਵੀ.ਬੀ. ਕੁਮਾਰ, ਚੀਫ ਵਾਈਲਡ ਲਾਈਫ ਵਾਰਡਨ ਆਰ.ਕੇ. ਮਿਸ਼ਰਾ ਅਤੇ ਏ..ਸੀ.ਸੀ.ਐਫ. (ਵਿਕਾਸ) ਅਤੇ ਸੀ.ਈ.ਓ. ਮਿਸ਼ਨ ਤੰਦਰੁਸਤ ਪੰਜਾਬ ਸੌਰਭ ਗੁਪਤਾ ਵੀ ਮੌਜੂਦ ਸਨ।

100 ਪੁਰਾਣੇ ਰੱਖਾਂ ਦੀ ਸੰਭਾਲ ਲਈ ਵਿਰਾਸਤ-ਏ-ਦਰੱਖਤ
ਮੀਟਿੰਗ ਵਿਚ ਸੂਬੇ ਦੇ ਪੁਰਾਣੇ ਅਤੇ ਵਿਰਾਸਤੀ ਰੁੱਖਾਂ ਦੀ ਰਾਖੀ ਅਤੇ ਇਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਕ ਵਿਲੱਖਣ ਯੋਜਨਾ ਵਿਰਾਸਤ-ਏ-ਦਰੱਖਤ ਬਾਰੇ ਵਿਚਾਰ ਕੀਤਾ ਗਿਆ। ਇਹ ਫੈਸਲਾ ਲਿਆ ਗਿਆ ਕਿ ਗਰੀਨ ਪੰਜਾਬ ਮਿਸ਼ਨ ਤਹਿਤ ਪਹਿਲੇ ਪੜਾਅ ਵਿੱਚ ਜੰਗਲਾਤ ਵਿਭਾਗ ਦੁਆਰਾ ਰਾਜ ਦੇ 100 ਸਭ ਤੋਂ ਪੁਰਾਣੇ ਰੁੱਖਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
July 18, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

ਸੀ.ਈ.ਓ. ਪੰਜਾਬ ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਕਰਨ ਲਈ ਕੀਤੀ ਸ਼ਲਾਘਾ

ਸੀ.ਈ.ਓ. ਪੰਜਾਬ ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ 100 ਫੀਸਦੀ ਡਿਜੀਟਾਈਜ਼ੇਸ਼ਨ ਮੁਕੰਮਲ ਕਰਨ ਲਈ ਕੀਤੀ ਸ਼ਲਾਘਾ

by Ankit
July 18, 2026
0

ਸੀ.ਈ.ਓ. ਪੰਜਾਬ ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ...

Punjab ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ; ਦੇਖੋ ਪੂਰੀ LIST

Punjab ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ; ਦੇਖੋ ਪੂਰੀ LIST

by Jaspreet Kaur
July 18, 2026
0

Punjab ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ; ਦੇਖੋ ਪੂਰੀ LIST ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ ਚੰਡੀਗੜ੍ਹ, 18...

ਅਹਿਮਦਾਬਾਦ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ; 8 ਦੀ ਮੌਤ

ਅਹਿਮਦਾਬਾਦ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ; 8 ਦੀ ਮੌਤ

by Jaspreet Kaur
July 18, 2026
0

ਅਹਿਮਦਾਬਾਦ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਵੱਡਾ ਧਮਾਕਾ; 8 ਦੀ ਮੌਤ - 5 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਆਵਾਜ਼ -...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
July 18, 2026
0

Top 10 News: ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 18 ਜੁਲਾਈ (ਵਿਸ਼ਵ ਵਾਰਤਾ): ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top 10 News)...

Most Popular

ਐਨਐਸਏ ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕੀਤੀ ਮੁਲਾਕਾਤ ; ਇਨ੍ਹਾਂ ਮੁੱਦਿਆਂ ਤੇ ਕੀਤੀ ਚਰਚਾ

ਐਨਐਸਏ ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕੀਤੀ ਮੁਲਾਕਾਤ ; ਇਨ੍ਹਾਂ ਮੁੱਦਿਆਂ ਤੇ ਕੀਤੀ ਚਰਚਾ

by Navjot
3 weeks ago
0

ਐਨਐਸਏ ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕੀਤੀ ਮੁਲਾਕਾਤ ; ਇਨ੍ਹਾਂ ਮੁੱਦਿਆਂ ਤੇ ਕੀਤੀ ਚਰਚਾ ਨਵੀਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 