ਇੰਗਲੈਂਡ ਦਾ ਸੁਪਨਾ ਹੋਇਆ ਚਕਨਾਚੂਰ
ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ ਹਰਾ ਕੇ ਇਟਲੀ ਬਣਿਆ ਚੈਂਪੀਅਨ

ਚੰਡੀਗੜ੍ਹ, 12 ਜੁਲਾਈ(ਵਿਸ਼ਵ ਵਾਰਤਾ)ਇਟਲੀ ਨੇ ਦੂਜੀ ਵਾਰ ਯੂਰੋ ਕੱਪ ਖ਼ਿਤਾਬ ਜਿੱਤਿਆ ਹੈ। ਯੂਰੋ 2020 ਦੇ ਫਾਈਨਲ ਵਿੱਚ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ।

ਸਕੋਰ ਪੂਰੇ ਸਮੇਂ ਤਕ 1-1 ਨਾਲ ਬਰਾਬਰੀ ‘ਤੇ ਸੀ। ਇੰਗਲੈਂਡ 55 ਸਾਲਾਂ ਤੋਂ ਕੋਈ ਖ਼ਿਤਾਬ ਨਹੀਂ ਜਿੱਤ ਸਕਿਆ ਹੈ। ਇਸ ਤੋਂ ਪਹਿਲਾਂ ਇਟਲੀ ਨੇ 1968 ਵਿਚ ਵੀ ਯੂਰੋ ਕੱਪ ਖ਼ਿਤਾਬ ਜਿੱਤਿਆ ਸੀ। ਇਟਲੀ 34 ਮੈਚਾਂ ਵਿਚੋਂ ਕੋਈ ਮੈਚ ਨਹੀਂ ਹਾਰਿਆ।






















