ਡਰਬਨ, 31 ਜਨਵਰੀ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਕੱਲ੍ਹ 1 ਫਰਵਰੀ ਤੋਂ ਵਨਡੇ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ| 6 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਡਰਬਨ ਵਿਖੇ ਹੋਵੇਗਾ|
4:30 ਵਜੇ ਹੋਵੇਗਾ ਮੈਚ
ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਅਤੇ ਲੋਕਲ ਟਾਈਮ 1:00 ਵਜੇ ਸ਼ੁਰੂ ਹੋਵੇਗਾ
ਹਿਸਾਬ ਬਰਾਬਰ ਕਰਨ ਉਤਰੇਗੀ ਟੀਮ ਇੰਡੀਆ
ਦੱਖਣੀ ਅਫਰੀਕਾ ਹੱਥੋਂ ਟੈਸਟ ਲੜੀ 2-1 ਨਾਲ ਹਾਰਨ ਤੋਂ ਬਾਅਦ ਟੀਮ ਇੰਡੀਆ ਹੁਣ ਵਨਡੇ ਸੀਰੀਜ ਜਿੱਤ ਕੇ ਹਿਸਾਬ ਬਰਾਬਰ ਕਰਨ ਮੈਦਾਨ ਵਿਚ ਉਤਰੇਗੀ| ਦੋਨਾਂ ਟੀਮਾਂ ਵਿਚਾਲੇ ਬੇਹੱਦ ਸਖਤ ਮੁਕਾਬਲਾ ਹੋਵੇਗਾ|