ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ
ਸਭ ਤੋਂ ਘੱਟ ਉਮਰ ਦੇ 11ਵੇਂ ਮੁੱਖ ਮੰਤਰੀ
ਸਾਬਕਾ ਮੁੱਖ ਮੰਤਰੀ ਦੇ ਓਐਸਡੀ ਰਹੇ ਹਨ ਧਾਮੀ
ਦੂਜੀ ਵਾਰ ਹੀ ਬਣੇ ਹਨ ਵਿਧਾਇਕ
11 ਮੰਤਰੀਆਂ ਨੇ ਵੀ ਸਹੁੰ ਚੁੱਕੀ

ਚੰਡੀਗੜ੍ਹ, 4ਜੁਲਾਈ(ਵਿਸ਼ਵ ਵਾਰਤਾ)- ਪੁਸ਼ਕਰ ਸਿੰਘ ਧਾਮੀ ਨੇ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਵੱਜੋਂ ਅੱਜ ਸਹੁੰ ਚੁੱਕ ਲਈ। ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਬਣੇ ਹਨ ਤੇ ਉਹ ਇਸ ਅਹੁੱਦੇ ਤੇ ਪਹੁੰਚਣ ਵਾਲੇ ਸਭ ਤੋਂ ਛੋਟੀ ਉਮਰ ਦੇ ਹਨ।ਉਹ ਪਹਿਲੀ ਵਾਰ 2012ਵਿੱਚ ਖਟੀਮਾ ਹਲਕੇ ਤੋਂ ਵਿਧਾਇਕ ਬਣੇ ਸਨ ਤੇ ਫਿਰ ਦੂਸਰੀ ਵਾਰ 2017 ਵਿੱਚ ਖਟੀਮਾ ਹਲਕੇ ਤੋਂ ਹੀ ਵਿਧਾਇਕ ਚੁਣੇ ਗਏ। 45 ਸਾਲਾ ਧਾਮੀ 2001 ਤੋ 2002 ਤੱਕ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੁਸ਼ਿਆਰੀ ਦੇ ਓਐਸਡੀ ਵੀ ਰਹੇ। ਸ਼੍ਰੀ ਧਾਮੀ ਤੋਂ ਇਲਾਵਾ 11 ਮੰਤਰੀਆਂ ਨੇ ਵੀ ਅੱਜ ਸਹੁੰ ਚੁੱਕੀ ਜਿਹੜੇ ਕਿ ਪਹਿਲਾਂ ਤੀਰਥ ਸਿੰਘ ਰਾਵਤ ਦੀ ਕੈਬਨਿਟ ਵਿੱਚ ਵੀ ਮੰਤਰੀ ਸਨ।






















