ਨਵਜੋਤ ਸਿੱਧੂ ਨੇ ਫਿਰ ਕੀਤਾ ਬਿਜਲੀ ਸੰਕਟ ਤੇ ਟਵੀਟ ,ਸਰਕਾਰ ਨੂੰ ਦਿੱਤਾ ਸੁਝਾਅ “300 ਯੂਨਿਟ ਤੱਕ ਮੁਫ਼ਤ ਦਿੱਤੀ ਜਾਵੇ ਬਿਜਲੀ”

ਚੰਡੀਗੜ੍ਹ, 4ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਵਿੱਚ ਬਿਜਲੀ ਸੰਕਟ ਦੇ ਚਲਦੇ ਰਾਜਨੀਤਿਕ ਦਲ ਬਿਆਨਬਾਜ਼ੀ ਕਰ ਇਕ ਦੂਜੇ ਤੇ ਨਿਸ਼ਾਨਾ ਵਿੰਨ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਤੇ ਟਵੀਟ ਕਰਕੇ ਇਸ ਦਾ ਰਸਤਾ ਕੱਢਣ ਦਾ ਸੁਝਾਅ ਪੇਸ਼ ਕੀਤਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਆਓ ਅਸੀਂ ਕਾਂਗਰਸ ਹਾਈ ਕਮਾਨ ਵੱਲੋਂ ਲੋਕਾਂ ਦੇ ਹਿੱਤ ਵਿੱਚ ਤਿਆਰ 18 ਪੁਆਇੰਟ ਏਜੰਡੇ ਨਾਲ ਸ਼ੁਰੂਆਤ ਕਰੀਏ ਅਤੇ ਪੰਜਾਬ ਵਿਧਾਨ ਸਭਾ ਵਿੱਚ ਨਵੇਂ ਵਿਧਾਨ ਦੇ ਮਾਧਿਅਮ ਤੋਂ ਬਿਨ੍ਹਾਂ ਕਿਸੇ ਨਿਸ਼ਚਤ ਫੀਸ ਦੇ ਰਾਸ਼ਟਰੀ ਪਾਵਰ ਐਕਸਚੇਂਜ ਅਨੁਸਾਰ ਬਿਜਲੀ ਦੀਆਂ ਕੀਮਤਾਂ ਬਿਨ੍ਹਾਂ ਕਿਸੇ ਲਾਗਤ ਤੋਂ ਤੈਅ ਕਰਨ ਲਈ ਕਾਨੂੰਨ ਬਣਾਈਏ !” 24 ਘੰਟੇ ਸਪਲਾਈ, ਬਿਜਲੀ ਦੀ ਕਟੌਤੀ ਤੋਂ ਬਿਨ੍ਹਾਂ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਣੀ ਚਾਹੀਦੀ ਹੈ। ਇਹ ਨਿਸ਼ਚਤ ਤੌਰ ਤੇ ਪ੍ਰਾਪਤ ਕਰਨ ਯੋਗ ਹੈ।”






















