ਕੋਰੋਨਾ ਦਾ ਕਹਿਰ ਘਟਨਾ ਸ਼ੁਰੂ ,ਦਿੱਲੀ ਵਾਸੀਆਂ ਨੂੰ ਵੱਡੀ ਰਾਹਤ
ਕੱਲ੍ਹ ਖੁੱਲ ਜਾਣਗੇ ਸਟੇਡੀਅਮ ਤੇ ਸਪੋਰਟਸ ਕੰਪਲੈਕਸ

ਨਵੀਂ ਦਿੱਲੀ, 4ਜੁਲਾਈ(ਵਿਸ਼ਵ ਵਾਰਤਾ)- ਕੋਰੋਨਾ ਮਹਾਂਮਾਰੀ ਦਾ ਕਹਿਰ ਹੁਣ ਘਟਦਾ ਜਾ ਰਿਹਾ ਹੈ ,ਜਿਸ ਨੂੰ ਦੇਖਦੇ ਹੋਏ ਰਾਜ ਸਰਕਾਰਾਂ ਨੇ ਰਾਜਾਂ ਵਿੱਚ ਹੁਣ ਕੋਵਿਡ ਪਾਬੰਦੀਆਂ ਤੋਂ ਰਾਹਤ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਦਿੱਲੀ ਵਾਸੀਆਂ ਨੂੰ ਇਕ ਵੱਡੀ ਰਾਹਤ ਮਿਲੀ ਹੈ। ਦਿੱਲੀ ਵਿੱਚ ਕੱਲ੍ਹ ਤੋਂ ਸਟੇਡੀਅਮ ਤੇ ਸਪੋਰਟਸ ਕੰਪਲੈਕਸ ਖੁੱਲ੍ਹ ਜਾਣਗੇ। ਜਿਸ ਵਿੱਚ ਲੋਕ ਜਾ ਸਕਣਗੇ। ਇਸ ਤੋਂ ਇਲਾਵਾ ਸਿਨੇਮਾ ਘਰਾਂ ਤੇ ਮਲਟੀਪਲੈਕਸ ਨੂੰ ਅਜੇ ਤੱਕ ਖੋਲ੍ਹਣ ਦੀ ਆਗਿਆ ਨਹੀਂ ਹੈ।






















