ਬਿਜਲੀ ਦੇ ਮੁੱਦੇ ਨੂੰ ਲੈ ਕੇ “ਆਪ” ਦਾ ਹੱਲਾ ਬੋਲ
ਕੈਪਟਨ ਅਮਰਿੰਦਰ ਦੇ ਸਿਸਵਾਂ ਫਾਰਮ ਹਾਊਸ ਅੱਗੇ ਜਾਰੀ ਹੈ ਪ੍ਰਦਰਸ਼ਨ
ਬੈਰੀਕੇਡ ਤੋੜ ਅੱਗੇ ਵੱਧੇ ਆਪ ਵਰਕਰ
ਪੁਲਿਸ ਮੁਲਾਜ਼ਮਾਂ ਤੇ ਆਪ ਵਰਕਰਾਂ ਵਿਚਾਲੇ ਹੋਈ ਧੱਕਾ-ਮੁੱਕੀ
ਪੁਲਿਸ ਵੱਲੋਂ ਕੀਤਾ ਗਿਆ ਪਾਣੀ ਦੀ ਬੌਛਾਰਾਂ ਦਾ ਇਸਤੇਮਾਲ
ਮੋਹਾਲੀ, 3ਜੁਲਾਈ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਵਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਆਪ ਵਰਕਰਾਂ ਵੱਲੋਂ ਕੈਪਟਨ ਦੇ ਸਿਸਵਾਂ ਘਰ ਵਲ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ।

ਇਹਨਾਂ ਵਰਕਰਾਂ ਨੂੰ ਰੌਕਣ ਲਈ ਪੁਲਿਸ ਵਲੋਂ ਬੈਰੀਕੇਡਿੰਗ ਕੀਤੀ ਗਈ ਸੀ , ਜਿਸ ਨੂੰ ਆਪ ਵਰਕਰਾਂ ਵਲੋਂ ਤੋੜ ਦਿੱਤਾ ਗਿਆ। ਉੱਥੇ ਹੀ ਪੁਲਿਸ ਅਤੇ ਵਰਕਰਾਂ ਵਿਚਾਲੇ ਧੱਕਾ – ਮੁੱਕੀ ਵੀ ਸ਼ੁਰੂ ਹੋਈ ਹੈ| ਪੁਲਿਸ ਵੱਲੋਂ ਇਕੱਠੀ ਹੋਈ ਭੀੜ ਤੇ ਕਾਬੂ ਪਾਉਣ ਲਈ ਪਾਣੀ ਦੀਆਂ ਬੌਛਾਰਾਂ ਵੀ ਜਾਰੀ ਹਨ। ਇਸ ਮੌਕੇ ਆਪ ਆਗੂ ਭਗਵੰਤ ਮਾਨ ਵੀ ਮੌਜੂਦ ਹਨ |























