ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਦਿੱਤਾ ਅਸਤੀਫਾ
ਅੱਜ ਚੁਣਿਆ ਜਾਵੇਗਾ ਨਵਾਂ ਸੀਐਮ

ਚੰਡੀਗੜ੍ਹ, 3ਜੁਲਾਈ (ਵਿਸ਼ਵ ਵਾਰਤਾ)-ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ 4 ਮਹੀਨੇ ਅਹੁੱਦੇ ਉਤੇ ਰਹਿਣ ਤੋਂ ਬਾਅਦ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ ਹੈ। ਤੀਰਥ ਸਿੰਘ ਰਾਵਤ ਨੇ ਬੀਤੇ ਦਿਨੀਂ ਭਾਜਪਾ ਪ੍ਰਧਾਨ ਜੇਪੀ ਨੱਢਾ ਮੁਲਾਕਾਤ ਕੀਤੀ ਸੀ। ਦੇਰ ਰਾਤ ਉਨ੍ਹਾਂ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਅੱਜ ਦੇਹਰਾਦੂਨ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਭਾਜਪਾ ਦੇ ਪ੍ਰਦੇਸ਼ ਇੰਚਾਰਜ ਦੁਸ਼ਯੰਤ ਗੌਤਮ ਦੀ ਹਾਜ਼ਰੀ ਵਿੱਚ ਵਿਧਾਨ ਮੰਡਲ ਦੀ ਮੀਟਿੰਗ ਵਿੱਚ ਨਵਾਂ ਸੀਐਮ ਚੁਣਿਆ ਜਾਵੇਗਾ।






















