ਬੁਢਲਾਡਾ, ਕੁਲਾਣਾ ਰੋਡ ਤੇ ਗੰਦੇ ਪਾਣੀ ਕਰਕੇ ਲੰਘਣਾ ਹੋਇਆ ਮੁਸ਼ਕਿਲ ,ਮਸਲਾ ਹੱਲ ਨਾ ਹੋਇਆ ਤਾਂ ਲਾਵਾਂਗੇ ਧਰਨਾ – ਐੱਮਐੱਲਏ ਬੁੱਧ ਰਾਮ

ਚੰਡੀਗੜ੍ਹ, 1ਜੁਲਾਈ(ਵਿਸ਼ਵ ਵਾਰਤਾ) ਹਲਕਾ ਵਿਧਾਇਕ ਬੁੱਧ ਰਾਮ, ਗੁਰਵਿੰਦਰ ਸਿੰਘ ਐਡਵੋਕੇਟ ਅਤੇ ਜਗਤਾਰ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲੇ ਅਤੇ ਕਿਹਾ ਬੁਢਲਾਡਾ ਵਿਖੇ ਕੁਲਾਣਾ ਰੋਡ ਤੇ ਸੀਵਰੇਜ ਦਾ ਪਾਣੀ ਬੰਦ ਹੋ ਜਾਣ ਕਰਕੇ ਓਵਰਫਲੋ ਹੋਇਆ ਪਿਆ ਹੈ ਜਿਸ ਕਰਕੇ ਉਥੋਂ ਟੱਪਣ ਵਾਲੇ 10 ਪਿੰਡਾਂ ਦੇ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ ਇਹ ਦੱਸਣ ਯੋਗ ਹੈ ਕਿ ਇਸ ਸੜਕ ਰਾਹੀਂ ਅਗਲੇ ਪਿੰਡਾਂ ਵਿੱਚ ਦੋ ਪਵਿੱਤਰ ਸਥਾਨ ਆਂਉਦੇ ਹਨ ਨੰੰਬਰ 1 ਸੀਤਲਾ ਮਾਤਾ ਮੰਦਿਰ ਕੁਲਾਣਾ ਅਤੇ ਤੀਜੇ ਪਾਤਸ਼ਾਹ ਨਾਲ ਸਬੰਧਤ ਗੁਰੂਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਹੈ ਜਿੱਥੇ ਹਜਾਰਾਂ ਸਰਧਾਲੂ ਇਸ ਸੜਕ ਰਾਹੀਂ ਲੰਘਦੇ ਹਨ। ਪਰ ਸੀਵਰੇਜ ਦਾ ਚਿੱਕੜ ਹੋਣ ਕਰਕੇ ਜਿੱਥੇ ਨੇੜੇ ਦੇ ਵਸਨੀਕਾਂ ਦਾ ਰਹਿਣਾ ਦੁੱਭਰ ਹੋ ਰਿਹਾ ਹੈ ਉਥੇ ਇਹ ਸੜਕ ਰਾਹੀਂ 10 ਪਿੰਡਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਬੜੀ ਨਮੋਸ਼ੀ ਝੱਲਣੀ ਪੈਂਦੀ ਹੈ।ਇਸ ਸਬੰਧੀ ਹਲਕਾ ਵਿਧਾਇਕ ਬੁੱਧ ਰਾਮ ਜੀ
ਸੀਵਰੇਜ ਬੋਰਡ ਦੇ ਸੀ ਓ ਅਜੋਏ ਸ਼ਰਮਾ IAS ਨੂੰ ਵਾਰਡ ਨੰਬਰ 6,9, ਅਤੇ 15 ਦੀ ਸੀਵਰੇਜ ਦੀ ਸਮੱਸਿਆ ਕਰਕੇ ਨਿੱਜੀ ਤੌਰ ਤੇ ਮਿਲੇ ਸਨ ।ਆਉਣ ਵਾਲੇ ਦਿਨਾਂ ਵਿੱਚ ਸੀਵਰੇਜ ਦੇ ਪਾਣੀ ਦੇ ਨਿਕਾਸ ਦਾ ਹੱਲ ਨਾ ਹੋਇਆ ਤਾਂ ਸਾਰੇ 10 ਪਿੰਡਾਂ ਦੇ ਲੋਕ ਅਤੇ ਧਰਨਾ ਦੇਣ ਲਈ ਦੇਣਗੇ।






















