ਟਵਿੱਟਰ ਦੇ ਐੱਮ.ਡੀ.ਮਨੀਸ਼ ਮਹੇਸ਼ਵਰੀ ਤੇ ਮੁਕੱਦਮਾ ਦਰਜ
ਭਾਰਤ ਦਾ ਗਲਤ ਨਕਸ਼ਾ ਦਿਖਾਉਣ ਦਾ ਦੋਸ਼

ਚੰਡੀਗੜ੍ਹ, 29ਜੂਨ(ਵਿਸ਼ਵ ਵਾਰਤਾ)- ਟਵਿੱਟਰ ਇੰਡੀਆ ਦੇ ਐੱਮ.ਡੀ ਮਨੀਸ਼ ਮਹੇਸ਼ਵਰੀ ਤੇ ਆਪਣੀ ਵੈੱਬਸਾਈਟ ਤੇ ਭਾਰਤ ਦਾ ਗਲਤ ਨਕਸ਼ਾ ਦਿਖਾਉਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨੀਸ਼ ਮਹੇਸ਼ਵਰੀ ਤੇ ਬੁਲੰਦਸ਼ਹਿਰ ਵਿੱਚ ਬਜਰੰਗ ਦਲ ਦੇ ਨੇਤਾ ਦੀ ਸ਼ਿਕਾਇਤ ਦੇ ਆਧਾਰ ਤੇ ਆਈ.ਪੀ.ਸੀ ਦੀ ਧਾਰਾ 505 (2) ਅਤੇ ਆਈ.ਟੀ. (ਸੋਧ) ਐਕਟ 2008 ਦੀ ਧਾਰਾ 74 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਟਵਿੱਟਰ ਨੇ ਭਾਰਤ ਦੇ ਗਲਤ ਨਕਸ਼ੇ ਨੂੰ ਹਟਾ ਲਿਆ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਅਲੱਗ ਦੇਸ਼ਾਂ ਦੀ ਤਰ੍ਹਾਂ ਦਿਖਾਇਆ ਸੀ। ਟਵਿੱਟਰ ਦੇ Tweep Life ਸੈਕਸ਼ਨ ਵਿੱਚ ਇਹ ਗਲਤ ਨਕਸ਼ਾ ਦਿਖਾਇਆ ਗਿਆ ਸੀ। ਇਹ ਨਕਸ਼ਾ ਦਿਖਾਏ ਜਾਣ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਸੀ ਅਤੇ ਟਵਿੱਟਰ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ।






















