ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ

ਨਵੀਂ ਦਿੱਲੀ,29ਜੂਨ (ਵਿਸ਼ਵ ਵਾਰਤਾ)-: ਏਅਰਫੋਰਸ ਸਟੇਸ਼ਨ ‘ਤੇ ਡਰੋਨ ਹਮਲੇ ਦੀ ਕਾਰਵਾਈ ਤੋਂ ਬਾਅਦ ਜਵਾਨਾਂ ਨੇ ਸ੍ਰੀਨਗਰ ਦੇ ਮਲੂਰਾ-ਪਰੀਮਪੋਰਾ’ ਚ ਅੱਤਵਾਦੀਆਂ ਦੀ ਘੇਰਾਬੰਦੀ ਕਰ ਦਿੱਤੀ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ ਜਾਰੀ ਹੈ। ਅਨੁਮਾਨ ਹੈ ਕਿ ਇਥੇ ਦੋ-ਤਿੰਨ ਅੱਤਵਾਦੀ ਲੁਕੇ ਹੋ ਸਕਦੇ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰਿਆ ਹੈ।






















