ਨੌਜਵਾਨ ਨੂੰ ਮਾਲਗੱਡੀ ਦੀ ਛੱਤ ਤੇ ਚੜ੍ਹ ਕੇ ਵੀਡੀਓ ਬਣਾਉਣਾ ਪਿਆ ਮਹਿੰਗਾ
ਹਾਈ ਵੋਲਟੇਜ਼ ਤਾਰਾਂ ਨੂੰ ਹੱਥ ਲੱਗਣ ਨਾਲ ਸਰੀਰ ਬੁਰੀ ਤਰ੍ਹਾਂ ਝੁਲਸਿਆ

ਬਠਿੰਡਾ,16ਜੂਨ(ਵਿਸ਼ਵ ਵਾਰਤਾ)- ਬਠਿੰਡਾ ਜੰਕਸ਼ਨ ਤੇ ਖੜ੍ਹੀ ਇਕ ਮਾਲਗੱਡੀ ਦੀ ਛੱਤ ਤੇ ਚੜ੍ਹ ਕੇ ਟਿਕਟਾਕ ਵੀਡੀਓ ਬਣਾਉਣਾ ਇਕ ਵਿਅਕਤੀ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸਦਾ ਹੱਥ ਉਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨੂੰ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਤੇ ਰੇਲ ਗੱਡੀ ਤੋਂ ਹੇਠਾਂ ਡਿੱਗ ਪਿਆ। ਨੌਜਵਾਨ ਨੂੰ ਤੁਰੰਤ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਨੌਜਵਾਨ ਦੀ ਪਹਿਚਾਣ ਗੁਰਨੂਰ ਸਿੰਘ 18 ਪੁੱਤਰ ਮਲਕੀਤ ਸਿੰਘ ਵਾਸੀ ਗੋਪਾਲ ਨਗਰ ਬਠਿੰਡਾ ਵੱਜੋਂ ਹੋਈ ਹੈ। ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਲਈ ਇਕ ਵੀਡੀਓ ਬਣਾਉਣ ਲਈ ਉਹ ਗੱਡੀ ਦੀ ਛੱਤ ‘ਤੇ ਚੜ੍ਹ ਗਿਆ ਸੀ।






















