• Latest
  • Trending
ਅੱਜ ਕਰਵਾਏ ਜਾ ਰਹੇ ਸੱਜਣ ਸਿੰਘ ਸਿਮਰਤੀ ਸਮਾਰੋਹ ਉਤੇ ਵਿਸ਼ੇਸ਼

ਅੱਜ ਕਰਵਾਏ ਜਾ ਰਹੇ ਸੱਜਣ ਸਿੰਘ ਸਿਮਰਤੀ ਸਮਾਰੋਹ ਉਤੇ ਵਿਸ਼ੇਸ਼

5 years ago
ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

7 minutes ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

10 minutes ago
ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

11 minutes ago
ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

25 minutes ago
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

51 minutes ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

52 minutes ago
JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

1 hour ago
ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

2 hours ago
ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

2 hours ago
ਖੇਡ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਪੋਰਟਸ ਵੈਲਫ਼ੇਅਰ ਬੋਰਡ ਦੀ ਸਥਾਪਨਾ

ਖੇਡ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਪੋਰਟਸ ਵੈਲਫ਼ੇਅਰ ਬੋਰਡ ਦੀ ਸਥਾਪਨਾ

2 hours ago
ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸ਼ਡਿਊਲ ਜਾਰੀ; 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਕਰਨਗੇ ਘਰ-ਘਰ ਜਾ ਵੈਰੀਫਿਕੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸ਼ਡਿਊਲ ਜਾਰੀ; 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਕਰਨਗੇ ਘਰ-ਘਰ ਜਾ ਵੈਰੀਫਿਕੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ

2 hours ago
ਐਸ.ਆਈ.ਆਰ ਸਬੰਧੀ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਸਥਾਪਤ

ਐਸ.ਆਈ.ਆਰ ਸਬੰਧੀ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਸਥਾਪਤ

2 hours ago
Hindi News
English News
Monday, June 1, 2026
No Result
View All Result
32 °c
Chandigarh
34 ° Tue
34 ° Wed
34 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਅੱਜ ਕਰਵਾਏ ਜਾ ਰਹੇ ਸੱਜਣ ਸਿੰਘ ਸਿਮਰਤੀ ਸਮਾਰੋਹ ਉਤੇ ਵਿਸ਼ੇਸ਼

June 15, 2021
in ਸਾਹਿਤਕ, ਖਬਰਾਂ, ਪੰਜਾਬ
ਅੱਜ ਕਰਵਾਏ ਜਾ ਰਹੇ ਸੱਜਣ ਸਿੰਘ ਸਿਮਰਤੀ ਸਮਾਰੋਹ ਉਤੇ ਵਿਸ਼ੇਸ਼

ਅੱਜ ਕਰਵਾਏ ਜਾ ਰਹੇ ਸੱਜਣ ਸਿੰਘ ਸਿਮਰਤੀ ਸਮਾਰੋਹ ਉਤੇ ਵਿਸ਼ੇਸ਼

ਨਿਤਾਣਿਆਂ ਤੇ ਨਿਮਾਣਿਆਂ ਦਾ ਸੱਜਣ –ਸੱਜਣ ਸਿੰਘ :- ਰਿਪੁਦਮਨ ਸਿਘ ਰੂਪ

ਚੰਡੀਗੜ੍ਹ,15 ਜੂਨ(ਵਿਸ਼ਵ ਵਾਰਤਾ) ਸੱਜਣ ਸਿੰਘ ਇੱਕ ਵਿਅਕਤੀ ਨਹੀਂ, ਇਕ ਸੰਸਥਾ ਸੀ। ਕਲਾਸ ਫੋਰ ਯੂਨੀਅਨ ਦਾ ਬਾਨੀ-ਉਸੱਰੀਆ। ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦਾ ਅਹਿਮ ਰੁਕਨ। ਪੈਨਸ਼ਨਰਜ਼ ਜੱਥੇਬੰਦੀ ਦਾ ਰੂਹੇ-ਰਵਾਂ। ਸੱਜਣ ਸਿੰਘ ਸਾਰੀ ਉਮਰ ਇੱਕ ਲੱਤ ਦੇ ਭਾਰ ਖੜ ਕੇ ਕਰਮਚਾਰੀਆਂ ਲਈ ਸੰਘਰਸ਼ੀਲ ਰਿਹਾ। ਚੌਵੀ ਘੰਟੇ, ਦਿਨ ਰਾਤ ਉਹ ਕਰਮਚਾਰੀਆਂ ਦੇ ਮਸਲਿਆਂ ਬਾਰੇ ਸੋਚਦਾ ਰਿਹਾ। ਅੰਤਲੇ ਸਾਹਾਂ ਤਕ ਮੁਲਾਜ਼ਮ ਘੋਲਾਂ ਵਿਚ ਪੁਰੀ ਸ਼ਿਦੱਤ ਨਾਲ ਸਰਗਰਮ ਰਿਹਾ।
ਦਲੇਰੀ, ਨਿੱਡਰਤਾ ਅਤੇ ਅਣਖ ਸੱਜਣ ਸਿੰਘ ਵਿਚ ਦੇ ਰਗ ਰਗ ਵਿਚ ਬਚਪਣ ਤੋਂ ਹੀ ਭਰੀ ਹੋਈ ਸੀ।ਪਾਕਿਸਤਾਨ ਦਾ ਜੰਮ- ਪਲ। ਪ੍ਰੀਵਾਰ ਵੰਡ ਮਗਰੋਂ ਪੰਜਾਬ ਵਿਚ ਮੋਰਿੰਡਾ ਆ ਟਿਕਿਆ। ਪਿਤਾ ਕਿਸੇ ਕਿਸਾਨ ਕੋਲ ਸਾਂਝੀ ਸੀ। ਨਿੱਕੀ ਉਮਰੇ ਸੱਜਣ ਸਿੰਘ ਨੂੰ ਵੀ ਆਪਣੇ ਨਾਲ ਖੇਤਾਂ ਵਿਚ ਕੰਮ ਕਰਨ ਲਈ ਲੈ ਜਾਂਦਾ।ਇਕ ਵਾਰ ਉਹਦਾ ਪਿਤਾ ਅਤੇ ਸੱਜਣ ਸਿੰਘ ਕਿਸੇ ਕਿਸਾਨ ਦੀ ਮੱਕੀ ਗੁੱਡ ਰਹੇ ਸਨ। ਛੋਟੀ ਉਮਰ ਦੇ ਬੱਚੇ ਨੂੰ ਭਲਾਂ ਮੱਕੀ ਗੁਡਣ ਦਾ ਕਿੰਨਾ ਕੁ ਪਤਾ ਹੋ ਸਕਦਾ ਸੀ? ਜੱਟ ਸਿਰ ਉੱਤੇ ਖੜਾ ਸੀ। ਸੱਜਣ ਸਿੰਘ ਤੋਂ ਘਾਹ ਫੂਸ ਨਾਲ ਕਿਤੇ ਮੱਕੀ ਦਾ ਬੂਟਾ ਵੀ ਖੁਰਪੇ ਨਾਲ ਗੁੱਡਿਆ ਗਿਆ। ਜੱਟ ਨੂੰ ਦੇਖ ਕੇ ਗੁੱਸਾ ਆ ਗਿਆ। ਲੱਗਿਆ ਗਾਹਲਾਂ ਕੱਢਣ। ਬੱਚੇ ਸੱਜਣ ਨੂੰ ਹੱਤਕ ਬਰਦਾਸ਼ਤ ਨਹੀਂ ਹੋ ਰਹੀ ਸੀ।ਉਸ ਨੇ ਕਿਹਾ, “ਚਾਚਾ ਜੀ ਮੈਂ ਦੇਖਿਆਂ ਨਹੀਂ, ਗ਼ਲਤੀ ਨਾਲ ਕੱਟਿਆ ਗਿਆ…।” ਪਰ ਜੱਟ ਅਬਾ-ਤਬਾ ਬੋਲਣੋ ਨਾ ਹਟਿਆ। ਬਾਲ ਸੱਜਣ ਸਿੰਘ ਨੂੰ ਗੁੱਸਾ ਆ ਗਿਆ। ਗਰਜ ਕੇ ਬੋਲਿਆ, “ਚੱਕ ਆਪਣਾ ਖੁਰਪਾ.. ਮੈਂ ਨੀ ਗੁੱਡਦਾ ਜਾਹ…।” ਖੁਰਪਾ ਬੁੜਕ ਬੁੜਕ ਕੇ ਪਰੇ ਜਾ ਪਿਆ। ਸੱਜਣ ਸਿੰਘ ਨੇ ਆਪਣੇ ਪਿਤਾ ਨੂੰ ਕਿਹਾ, “ਚੱਲ ਬਾਪੂ ਉੱਠ…ਆਪਾਂ ਨੀ ਇਹਦਾ ਕੰਮ ਕਰਨਾ ਚੱਲ ੳੁੱਠ…।” ਇਹ ਸੀ ਬਚਪਨ ਦਾ ਸੱਜਣ ਸਿੰਘ। ਆਪਣੀ ਅਣਖ ਇਜ਼ਤ ਦੀ ਰਾਖੀ ਕਰਨ ਵਾਲਾ।

ਪੰਜਾਬ ਦੇ ਉਦਯੋਗ ਵਿਭਾਗ ਵਿਚ ਨੌਕਰੀ ਲੱਗਣ ਮਗਰੋਂ ਜਿੱਥੇ ਸੱਜਣ ਸਿੰਘ ਆਪਣੀ ਅਣਖ ਇਜ਼ਤ ਦੀ ਰਾਖੀ ਕਰਦਾ, ਉੱਥੇ ਆਪਣੇ ਸਹਿ-ਕਾਮਿਆਂ ਦੇ ਹੱਕਾਂ ਲਈ ਵੀ ਜੂਝਦਾ। ਖੱਬੇ-ਪੱਖੀ ਅਤੇ ਅਗਾਂਹ ਵਧੂ ਵਿਚਾਰਧਾਰਾ ਨਾਲ ਲੈੱਸ ਸੱਜਣ ਸਿੰਘ ਹੁੰਦਾ ਹੁੰਦਾ ਫਿਰ ਮੁਲਾਜ਼ਮਾਂ ਦਾ ਵੱਡਾ ਆਗੂ ਬਣਿਆ। ਕਲਾਸ ਫੋਰ ਕਰਮਚਾਰੀਆਂ ਦੇ ਹੱਕਾਂ ਦਾ ਰਾਖਾ।ਜੱਥੇਬੰਦੀ ਬਣਾਈ।ਕਲਾਸ ਫੋਰ ਕਰਮਚਾਰੀਆ ਦਾ ਮਨੋਬਲ ਉੱਚਾ ਕੀਤਾ।ਮਜਾਲ ਸੀ ਕੋਈ ਆਈ.ਏ.ਐਸ.ਅਫਸਰ, ਕੋਈ ਪੀ.ਸੀ.ਐਸ. ਪੰਜਾਬ ਦੇ ਕਿਸੇ ਵੀ ਕਲਾਸ ਫੋਰ ਨਾਲ ਮਾੜਾ ਸਲੂਕ ਕਰੇ।
ਪੰਜਾਬ ਦੇ ਕਰਮਚਾਰੀਆਂ ਦਾ ਕੋਈ ਵੀ ਅੰਦੋਲਨ ਸੱਜਣ ਸਿੰਘ ਦੀ ਰਹਿਨੁਮਾਈ ਅਤੇ ਸ਼ਮੂਲੀਅਤ ਤੋਂ ਬਿਨਾਂ ਨਹੀਂ ਸੀ ਹੁੰਦਾ। ਮੁਲਾਜ਼ਮ ਸੰਘਰਸ਼ਾਂ ਵਿੱਚ ਚਾਰ ਨਾਂਅ ਸਦਾ ਇੱਕਠੇ ਲਏ ਜਾਂਦੇ ਸਨ-ਰਘਬੀਰ ਸੰਧੂ, ਰਣਬੀਰ ਢਿਲੋਂ, ਸੱਜਣ ਸਿੰਘ ਅਤੇ ਅਜੀਤ ਬਾਗੜੀ। ਅਜੀਤ ਬਾਗੜੀ ਪਹਿਲਾਂ ਇਸ ਸੰਸਾਰ ਤੋਂ ਚਲੇ ਗਏ ਹਨ। ਸੱਜਣ ਸਿੰਘ ਆਪਣੇ ਸੰਘਰਸ਼ੀ ਜੀਵਨ ਵਿਚ ਅਨੇਕਾਂ ਵਾਰ ਜੇਲ੍ਹ ਗਏ। ਲੰਮੀਆਂ ਲੰਮੀਆ ਭੁੱਖ ਹੜਤਾਲਾਂ ਰੱਖੀਆਂ।ਹਜ਼ਾਰਾਂ ਜਲਸੇ-ਜਲੂਸ ਕੀਤੇ।

1972 ਵਿਚ ਮੈਨੂੰ ਅਜੀਤ ਬਾਗੜੀ ਅਤੇ ਸੱਜਣ ਸਿੰਘ ਨਾਲ ਅੱਠ ਦਿਨਾਂ ਦੀ ਭੁੱਖ-ਹੜਤਾਲ ਪੰਜਾਬ ਸਿਵਲ ਸਕੱਤਰੇਤ, ਚੰਗੀਗੜ੍ਹ ਅੱਗੇ ਰੱਖਣ ਦਾ ਮੌਕਾ ਮਿਲਿਆ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ। ਭੁੱਖ ਹੜਤਾਲ ਦੇ ਦਿਨਾਂ ਵਿਚ ਸਾਨੂੰ ਤਿੰਨਾਂ ਨੂੰ ਇੱਕ-ਦੂਜੇ ਦੀ ਹੱਠ-ਧਰਮੀ ਅਤੇ ਸਿਦਕ ਦੇਖਣ ਦਾ ਮੌਕਾ ਮਿਲਿਆ। ਜਦੋਂ ਪੰਜ ਵਜੇ ਕਰਮਚਾਰੀਆਂ ਨੂੰ ਛੁੱਟੀ ਹੋ ਜਾਂਦੀ ਤਾਂ ਮਗਰੋਂ ਸਕੱਤਰੇਤ ਦਾ ਸਾਰਾ ਆਲਾ-ਦੁਆਲਾ ਸੁੰਨ-ਸਾਨ ਵਿਚ ਬਦਲ ਜਾਂਦਾ। ਸਕੱਤਰੇਤ ਦੀ ਬਿਲਿੰਡਗ ਸਾਂ-ਸਾਂ ਕਰਣ ਲਗਦੀ। ਮਗਰੋਂ ਜਾਂ ਤਾਂ ਅਸੀਂ ਭੁੱਖ ਹੜਤਾਲੀ ਰਹਿ ਜਾਂਦੇ ਜਾਂ ਸਾਡੇ ਨਾਲ ਇਕ ਦੋ ਜਣੇ ਸਾਨੂੰ ਨਿੰਬੂ ਪਾਣੀ ਪਿਲਾਉਣ ਵਾਲੇ।ਜਾਂ ਫਿਰ ਪੁਲੀਸ ਵਾਲੇ ਸਕਿਓਰਟੀ ਗਾਰਡਜ਼। ਮੌਕਾ ਵੇਖ ਪੁਲਿਸ ਵਾਲੇ ਸਾਡੇ ਭੁੱਖ ਹੜਤਾਲ ਵਾਲੇ ਟੈਂਟ ਵਿਚ ਆ ਜਾਂਦੇ ਅਤੇ ਸਾਡੇ ਸਿੱਦਕ, ਦ੍ਰਿੜੱਤਾ ਅਤੇ ਮੁਲਾਜ਼ਮਾਂ ਪ੍ਰਤੀ ਪ੍ਰਤੀਬੱਧਤਾ ਬਾਰੇ ਸਾਡੀ ਸ਼ਲਾਘਾ ਕਰਦੇ ਅਤੇ ਕਹਿੰਦੇ ਕਿ ਉਹ ਸਮਝਦੇ ਹਨ ਕਿ ਤੁਸੀਂ ਪੁਲੀਸ ਸਮੇਤ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਅਵਾਜ਼ ਬੁਲੰਦ ਕਰਦੇ ਹੋ ਪਰ ਤੁਹਾਡੇ ਉਪਰ ਨਿਗਾਹ ਰਖਣੀ ਅਤੇ ਉਚ-ਅਧਿਕਾਰੀਆਂ ਦੇ ਹੁਕਮਾਂ ਮੁਤਬਿਕ ਕਈ ਦਫਾ ਤੁਹਾਨੂੰ ਗਰਿਫਤਾਰ ਕਰਨਾ ਉਹਨਾਂ ਦੀ ਮਜਬੂਰੀ ਹੁੰਦੀ ਹੈ। ਸੱਜਣ ਸਿੰਘ ਮੁਸਕਰਾ ਕੇ ਉਹਨਾਂ ਪੁਲੀਸ ਮੁਲਾਜ਼ਮਾਂ ਨੂੰ ਕਹਿੰਦਾ, “ਕੋਈ ਨਹੀਂ ਜਵਾਨੋਂ, ਤੁਸੀਂ ਆਪਣੀ ਡਿਊਟੀ ਕਰੋ ਤੇ ਅਸੀਂ ਆਪਣੀ ਕਰਾਂਗੇ। ਤੁਸੀਂ ਵੀ ਸਾਡੇ ਹੀ ਧੀਆਂ-ਪੁੱਤਰ ਹੋ”। ਤੇ ਇੰਝ ਸੱਜਣ ਸਿੰਘ ਪੁਲੀਸ ਦੀ ਹਮਦਰਦੀ ਅਤੇ ਮੋਹ ਹਾਸਿਲ ਕਰਦਾ।
ਸੱਜਣ ਸਿੰਘ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਉਸਦੀ ਸਹੀ ਅਰਥਾਂ ਵਿੱਚ ਅਰਧਾਂਗਨੀ ਸੀ। ਜਿੱਥੇ ਉਸਨੇ ਆਪਣੇ ਬੱਚਿਆਂ ਦਾ ਸੁਚੱਜਾ ਪਾਲਣ-ਪੋਸ਼ਣ ਕੀਤਾ ਉਥੇ ਆਪਣੇ ਸੱਜਣ ਦਾ ਉਸਦੇ ਸੰਘਰਸ਼ਮਈ ਜੀਵਨ ਵਿਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਉਹ ਆਪ ਵੀ ਇਸਤਰੀ ਸਭਾ ਦੀ ਸਰਗਰਮ ਕਾਰਕੁੰਨ ਰਹੀ ਅਤੇ ਔਰਤਾਂ ਦੇ ਹੱਕਾਂ ਲਈ ਸੰਘਰਸ਼ੀਲ ਰਹੀ।
ਭਾਂਵੇ ਸੱਜਣ ਸਿੰਘ ਘਰੇਲੂ ਤੰਗੀਆਂ-ਤੁਰਸ਼ੀਆਂ ਕਰਕੇ ਉਚ ਪੱਧਰੀ ਵਿਦਿਆ ਹਾਸਿਲ ਨਾ ਕਰ ਸਕਿਆ ਪਰ ਉਸਦੀਆਂ ਦਲੇਰਾਨਾ ਪਹਿਲ ਕਦਮੀਆਂ ਦਾ ਕੋਈ ਸਾਨ੍ਹੀ ਨਹੀਂ ਸੀ। ਮੁਲਾਜ਼ਮ ਵਰਗ ਦੇ ਭੀਸ਼ਮ ਪਿਤਾਮਾ ਦਾ ਰੁਤਬਾ ਹਾਸਿਲ ਕਰ ਚੁੱਕੇ ਸੱਜਣ ਸਿੰਘ ਦਾ ਲੋਹਾ ਸਰਕਾਰ ਦੇ ਆਹਲਾ ਅਧਿਕਾਰੀ ਵੀ ਮੰਨਦੇ ਸਨ ਜਿਨ੍ਹਾਂ ਨੂੰ ਸੱਜਣ ਸਿੰਘ ਮੁਲਜ਼ਮਾਂ ਦੀਆਂ ਮੰਗਾ ਸੰਬੰਧੀ ਹੋ ਰਹੀ ਗੋਲ-ਮੇਜ਼ ਵਾਰਤਾ ਦੌਰਾਨ ਲਾਜਵਾਬ ਕਰ ਦਿੰਦੇ ਸਨ।
ਸੱਜਣ ਸਿੰਘ ਸਿਰਫ ਜਿਸਮਾਨੀ ਰੂਪ ਵਿੱਚ ਸਾਡੇ ਕੋਲੋਂ ਗਿਆ ਹੈ ਪਰ ਸੱਜਣ ਸਿੰਘ ਦੀ ਵਿਚਾਰ ਧਾਰਾ ਅਤੇ ਦੂਰ-ਅੰਦੇਸ਼ੀ ਸਮੁਚੀ ਮੁਲਾਜ਼ਮ ਲਹਿਰ ਦੇ ਅੰਗ ਸੰਗ ਰਹੇਗੀ। ਉਹ ਸਦਾ ਲੋਕਾਂ ਦੇ ਸੰਘਰਸ਼ਾਂ ਵਿਚ ਜਿਊਂਦਾ ਰਹੇਗਾ। ਕਰਮਚਾਰੀ ਜਦੋਂ ਵੀ ਆਪਣੇ ਸੰਘਰਸ਼ਾਂ ਵਿਚ ਨਾਅਰੇ ਮਾਰਿਆ ਕਰਨਗੇ- ਸਮਝੋ ਉਹ ਨਾਹਰੇ ਸੱਜਣ ਸਿੰਘ ਮਾਰ ਰਿਹਾ ਹੋਵੇਗਾ। ਸੰਘਰਸ਼ੀਲ ਲੋਕ ਸਦਾ ਜਿਊਂਦੇ ਰਹਿੰਦੇ ਹਨ। ਉਹ ਆਪਣੇ ਕੰਮਾਂ ਦੀਆਂ ਪੈੜਾਂ ਇਸ ਸੰਸਾਰ ਵਿਚ ਛੱਡ ਜਾਂਦੇ ਹਨ।
ਸੱਜਣ ਸਿੰਘ ਦੇ 83ਵੇਂ ਜਨਮਦਿਨ ਮੌਕੇ ਸਮੂਹ ਮੁਲਾਜ਼ਮ ਜੱਥੇਬੰਦੀਆਂ ਵਲੋਂ ਸੱਜਣ ਸਿੰਘ ਸਿਮਰਤੀ ਸਮਾਰੋਹ 15 ਜੂਨ 2021 (ਮੰਗਲਵਾਰ) ਨੂੰ ਸਵੇਰੇ 11 ਵਜੇ ਮੁਹਾਲੀ ਫੇਜ਼-2 ਦੇ ਕਮਿਊਨਿਟੀ ਸੈਂਟਰ (ਨੇੜੇ ਬਸੀ ਥੀਏਟਰ) ਵਿੱਖੇ ਕਰਵਾਇਆ ਜਾ ਰਿਹਾ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

by Ankit
June 1, 2026
0

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ...

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 1, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੂਨ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

by Ankit
June 1, 2026
0

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ...

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

by Jaspreet Kaur
June 1, 2026
0

ਪੰਜਾਬ ਪੁਲਿਸ ਪ੍ਰਸ਼ਾਸ਼ਨ 'ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ - SSP ਫਰੀਦਕੋਟ ਡਾ....

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

by Ankit
June 1, 2026
0

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ...

Most Popular

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

by Navjot
4 weeks ago
0

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 6ਮਈ  (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 