4 ਸਾਲਾ ਸ਼ਿਵਾ ਦਾ ਸਫਲ ਰਿਹਾ ਰੈਸਕਿਊ

ਆਗਰਾ,15ਜੂਨ(ਵਿਸ਼ਵ ਵਾਰਤਾ)- ਆਗਰਾ ਦੇ ਧਾਰੀਏ ਪਿੰਡ ਵਿੱਚ ਸੋਮਵਾਰ ਸਵੇਰੇ 100 ਫੁੱਟ ਤੋਂ ਵੀ ਵੱਧ ਡੂੰਘੇ ਬੋਰਵੇਲ ਵਿੱਚ ਡਿੱਗੇ ਚਾਰ ਸਾਲਾਂ ਦੇ ਲੜਕੇ ਸ਼ਿਵਾ ਨੂੰ ਨੌਂ ਘੰਟੇ ਤੋਂ ਵੱਧ ਸਮੇਂ ਚੱਲੇ ਰੈਸਕਿਊ ਵਿੱਚ ਬਚਾਅ ਲਿਆ ਗਿਆ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਡਿਪਟੀ ਕਮਾਂਡੈਂਟ ਆਨੰਦ ਨੇ ਕਿਹਾ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਹੈ ਅਤੇ ਉਸਦੀ ਹਾਲਤ ਠੀਕ ਹੈ।
ਇਹ ਘਟਨਾ ਫਤਿਹਾਬਾਦ, ਆਗਰਾ (ਦਿਹਾਤੀ) ਦੇ ਨਿਬੋਹਰਾ ਥਾਣਾ ਅਧੀਨ ਪੈਂਦੇ ਧਾਰੀਏ ਪਿੰਡ ਵਿੱਚ ਵਾਪਰੀ। ਬੱਚਾ ਸਵੇਰੇ 7 ਵਜੇ ਦੇ ਕਰੀਬ ਆਪਣੇ ਖੇਤ ਵਿੱਚ ਪੁੱਟੇ ਬੋਰਵੇਲ ਵਿੱਚ ਡਿੱਗ ਗਿਆ। ਬੋਰਵੈਲ ਖੁੱਲ੍ਹਾ ਸੀ, ਬੱਚੇ ਨਾਲ ਖੇਡ ਰਹੇ ਬੱਚਿਆਂ ਨੇ ਇਸ ਬਾਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਪਿੰਡ ਵਾਸੀ ਉਥੇ ਇਕੱਠੇ ਹੋਏ ਅਤੇ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ।






















