ਸੋਨੇ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ

ਨਵੀਂ ਦਿੱਲੀ,14ਜੂਨ(ਵਿਸ਼ਵ ਵਾਰਤਾ)-: ਸੋਨੇ ਦੀਆਂ ਕੀਮਤਾਂ ਵਿਚ ਅੱਜ ਫਿਰ ਗਿਰਾਵਟ ਜਾਰੀ ਹੈ। ਐਮਸੀਐਕਸ ‘ਤੇ ਸੋਨੇ ਦਾ ਭਾਅ 0.61 ਫੀਸਦੀ ਦੀ ਗਿਰਾਵਟ ਨਾਲ 48,588 ਰੁਪਏ ਪ੍ਰਤੀ 10 ਗ੍ਰਾਮ’ ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ ਦਾ ਭਾਅ 71,784 ਰੁਪਏ ਪ੍ਰਤੀ ਕਿਲੋਗ੍ਰਾਮ ਹੈ।























