ਮੁੰਬਈ ਲਈ ਹਾਈ ਅਲਰਟ ਜਾਰੀ
ਭਾਰੀ ਮੀਂਹ ਪੈਣ ਦੀ ਚੇਤਾਵਨੀ

ਮੁੰਬਈ 12ਜੂਨ(ਵਿਸ਼ਵ ਵਾਰਤਾ)- ਮੁੰਬਈ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਚ ਭਾਰੀ ਬਾਰਸ਼ ਲਈ ਹਾਈ ਅਲਰਟ ਜਾਰੀ ਕੀਤਾ ਹੈ। ਦਰਅਸਲ, ਸ਼ਹਿਰ ਵਿਚ 13-14 ਜੂਨ ਨੂੰ ਬਹੁਤ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਾਵਧਾਨੀ ਦੇ ਤੌਰ ‘ਤੇ ਨੇਵੀ, ਕੋਸਟ ਗਾਰਡ ਅਤੇ ਐਨਡੀਆਰਐਫ ਨੂੰ ਵੀ ਅਲਰਟ ਮੋਡ’ ਤੇ ਰਹਿਣ ਲਈ ਕਿਹਾ ਗਿਆ ਹੈ।






















