ਪੁਣੇ ਦੀ ਕੈਮੀਕਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ
15 ਔਰਤਾਂ ਸਮੇਤ 18 ਲੋਕਾਂ ਦੀ ਮੌਤ
ਦਿੱਲੀ,8ਜੂਨ (ਵਿਸ਼ਵ ਵਾਰਤਾ) ਪੁਣੇ ਵਿਚ ਇਕ ਕੈਮੀਕਲ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਵਿਚ ਘੱਟੋ -ਘੱਟ 18 ਲੋਕਾਂ ਦੀ ਮੌਤ ਹੋ ਗਈ। ਰਿਪੋਰਟਾਂ ਅਨੁਸਾਰ ਮਰਨ ਵਾਲਿਆਂ ਵਿਚ 15 ਔਰਤਾਂ ਹਨ। ਅੱਗ ਪੁਣੇ ਤੋਂ 40 ਕਿਲੋਮੀਟਰ ਦੂਰ ਉਰਵਦੇ ਪਿੰਡ ਵਿਚ ਸਥਿਤ ਐਸਵੀਐਸ ਐਕਵਾ ਟੈਕਨਾਲੌਜੀ ਕੰਪਨੀ ਨੂੰ ਲੱਗੀ, ਜੋ ਸੈਨੀਟਾਈਜ਼ਰ ਬਣਾਉਣ ਦੇ ਨਾਲ-ਨਾਲ ਹਵਾ, ਪਾਣੀ ਅਤੇ ਸਤਹ ਦੇ ਇਲਾਜ਼ ਦੇ ਰਸਾਇਣਾਂ ਦਾ ਨਿਰਮਾਣ ਅਤੇ ਸਪਲਾਈ ਕਰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਲੋਕਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲਾਸਾ ਦਿੱਤਾ।
























