ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ
ਦੇਖੋ, ਕਿਹਨਾਂ ਨੂੰ ਮਿਲੀ ਰਾਹਤ
ਚੰਡੀਗੜ੍ਹ, 7ਜੂਨ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਜਾਰੀਆਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਕੁਝ ਹੱਦ ਤੱਕ ਰਾਹਤ ਦਿੱਤੀ ਗਈ ਹੈ। ਜਾਰੀ ਕੀਤੀਆਂ ਗਈਆਂ ਗਾਈਡਲਾਈਨਸ ਇਸ ਪ੍ਰਕਾਰ ਹਨ।
ਹੁਣ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਵਿਆਹ ਅਤੇ ਸੋਗ ਸਮਾਗਮਾਂ ਵਿੱਚ ਸ਼ਾਮਲ ਹੋ ਸਕਣਗੇ 20 ਲੋਕ
ਭਰਤੀ ਪ੍ਰੀਖਿਆਵਾਂ , ਸਪੋਰਟਸ ਟਰੇਨਿੰਗ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਵੈਂਟਾਂ ਨੂੰ ਮਿਲੀ ਮਨਜ਼ੂਰੀ
50 ਪ੍ਰਤੀਸ਼ਤ ਸਟਾਫ ਨਾਲ ਖੁੱਲ੍ਹਣਗੇ ਪ੍ਰਾਈਵੇਟ ਅਦਾਰੇ
ਜਿੰਮ ਅਤੇ ਰੈਸਟੋਰੈਟ ਵੀ ਅਗਲੇ ਹਫਤੇ ਤੋਂ 50 ਪ੍ਰਤੀਸ਼ਤ ਕਪੈਸਟੀ ਨਾਲ ਖੋਲ੍ਹਣ ਦੀ ਇਜ਼ਾਜਤ
ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਵਿੱਚ ਮਿਲੇਗੀ ਪਹਿਲ
ਸੂਬੇ ਵਿੱਚ ਦਾਖਲ ਹੋਣ ਲਈ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ ਨਹੀਂ
ਐਤਵਾਰ ਨੂੰ ਰਹੇਗਾ ਪੂਰਨ ਲਾਕਡਾਊਨ
ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਨਾਇਟ ਕਰਫਿਊ ਰਹੇਗਾ ਜਾਰੀ























