• Latest
  • Trending
ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ -ਸੰਜੀਵਨ ਸਿੰਘ

ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ -ਸੰਜੀਵਨ ਸਿੰਘ

5 years ago
ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

17 minutes ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

20 minutes ago
ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

21 minutes ago
ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

35 minutes ago
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

1 hour ago
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ; ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਆਰਥਿਕਤਾ ਨੂੰ ਦੇਣਗੇ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ

1 hour ago
JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

JEE Advanced 2026 ਦੇ ਨਤੀਜੇ ਜਾਰੀ, ਦੇਖੋ Toppers List

1 hour ago
ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

ਹੱਥਾਂ ‘ਚ IPL ਟਰਾਫ਼ੀ ਤੇ ਚਿਹਰਿਆਂ ‘ਤੇ ਖ਼ੁਸ਼ੀ: RCB ਦੀ ਜਿੱਤ ਤੋਂ ਬਾਅਦ ਅਨੁਸ਼ਕਾ ਨੇ ਸ਼ੇਅਰ ਕੀਤੀ ਵਿਰਾਟ ਨਾਲ ਪਹਿਲੀ ਪੋਸਟ

2 hours ago
ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

ਪੰਜਾਬ ਵਿੱਚ ਪਹਿਲੀ ਵਾਰ ਗੰਨੇ ਦੇ 100 ਫੀਸਦੀ ਬਕਾਏ ਦਾ ਨਿਪਟਾਰਾ, ਭਗਵੰਤ ਮਾਨ ਸਰਕਾਰ ਨੇ ਸਾਲ 2025-26 ਦੇ ਪਿੜ੍ਹਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ 695.36 ਕਰੋੜ ਰੁਪਏ ਦਾ ਭੁਗਤਾਨ ਕੀਤਾ

2 hours ago
ਖੇਡ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਪੋਰਟਸ ਵੈਲਫ਼ੇਅਰ ਬੋਰਡ ਦੀ ਸਥਾਪਨਾ

ਖੇਡ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਪੋਰਟਸ ਵੈਲਫ਼ੇਅਰ ਬੋਰਡ ਦੀ ਸਥਾਪਨਾ

2 hours ago
ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸ਼ਡਿਊਲ ਜਾਰੀ; 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਕਰਨਗੇ ਘਰ-ਘਰ ਜਾ ਵੈਰੀਫਿਕੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਸ਼ਡਿਊਲ ਜਾਰੀ; 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਕਰਨਗੇ ਘਰ-ਘਰ ਜਾ ਵੈਰੀਫਿਕੇਸ਼ਨ: ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ

3 hours ago
ਐਸ.ਆਈ.ਆਰ ਸਬੰਧੀ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਸਥਾਪਤ

ਐਸ.ਆਈ.ਆਰ ਸਬੰਧੀ ਆਮ ਜਨਤਾ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ’ਤੇ ਹੈਲਪ ਡੈਸਕ ਸਥਾਪਤ

3 hours ago
Hindi News
English News
Monday, June 1, 2026
No Result
View All Result
32 °c
Chandigarh
34 ° Tue
34 ° Wed
34 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ -ਸੰਜੀਵਨ ਸਿੰਘ

June 4, 2021
in ਸਾਹਿਤਕ, ਖਬਰਾਂ, ਪੰਜਾਬ
ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ -ਸੰਜੀਵਨ ਸਿੰਘ

ਅੱਜ ਅੰਤਿਮ ਅਰਦਾਸ ਮੌਕੇ

ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ -ਸੰਜੀਵਨ ਸਿੰਘ

ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ) -ਕੋਈ ਵੀ ਵਿਆਕਤੀ ਇਕ ਜ਼ਿੰਦਗੀ ਵਿਚ, ਇਕ ਹੀ ਖੇਤਰ ਵਿਚ ਵਿਚਰ ਸਕਦਾ ਹੈ।ਪਰ ਘੱਟ ਵਿਆਕਤੀ ਉਸ ਖੇਤਰ ਵਿਚ ਨਾਮਣਾ ਖੱਟਦੇ ਹਨ।ਪਰ ਜੇ ਕੋਈ ਵਿਆਕਤੀ ਇਕ ਜ਼ਿੰਦਗੀ ਵਿਚ ਇਕ ਤੋਂ ਵਧੇਰੇ ਖੇਤਰਾਂ ਵਿਚਰੇ ਵੀ ਤੇ ਬੁਲੰਦੀਆਂ ਵੀ ਛੋਹੇ ਤਾਂ ਉਹ ਬਹੁ-ਪੱਖੀ ਤੇ ਬਹੁ ਪਰਤੀ ਸਖਸ਼ੀਅਤ ਸਨ ਗੁਰਚਰਨ ਸਿੰਘ ਬੋਪਾਰਾਏ ਹੀ ਹੋ ਸਕਦੇ ਹਨ।ਜੋ ਖੇਡਾਂ ਦੇ ਖੇਤਰ ਵਿਚ, ਰਖਿਆ ਦੇ ਖੇਤਰ ਵਿਚ ਵਿਚ, ਗਾਇਕੀ ਤੇ ਕਲਮਕਾਰੀ ਦੇ ਖੇਤਰ ਵਿਚ ਨਾ ਕੇਵਲ ਵਿਚਰੇ ਬਲਕਿ ਹਰ ਖੇਤਰ ਵਿਚ ਹੀ ਬੁਲੰਦੀਆਂ ਛੋਹੀਆਂ।
ਪੜਾਈ ਲਿਖਾਈ ਵਿਚ ਹਮੇਸ਼ਾਂ ਅਵੱਲ ਰਹਿਣ ਵਾਲੇ ਗੁਰਚਰਨ ਸਿੰਘ ਬੋਪਾਰਾਏ ਹੋਰਾਂ ਕੱਬਡੀ ਤੇ ਵਾਲੀਬਾਲ ਦੇ ਖਿਡਾਰੀ ਦੇ ਤੌਰ ’ਤੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ।ਰਖਿਆ ਵਿਭਾਗ ਵਿਚ ਛੋਟੇ ਅਹੁੱਦੇ ’ਤੇ ਭਰਤੀ ਹੋ ਕੇ ਵੱਡਿਆ ਪੱਦਾਂ ਉਪਰ ਪੁੱਜੇ ਅਤੇ 1965 ਤੇ 1971 ਦੀ ਜੰਗਾਂ ਵਿਚ ਆਪਣੀ ਸਮੁੱਚੀ ਕਮਾਂਡ ਅਤੇ ਕਾਰਗੁਜ਼ਾਰੀ ਸਦਕਾ ਰਾਸ਼ਟਰਪਤੀ ਐਵਾਰਡ ਪ੍ਰਾਪਤ ਕਰਕੇ ਹੋਮ ਗਾਰਡ ਤੋਂ ਬਟਾਲੀਅਨ ਕਮਾਂਡਰ ਰਿਟਾਇਰ ਹੋਏ।2 ਜੁਲਾਈ 1935 ਨੂੰ ਸਰਦਾਰਨੀ ਗੁਰਦੀਪ ਕੌਰ ੳਤੇ ਸਰਦਾਰ ਸਾਧੂ ਸਿੰਘ ਦੇ ਘਰ ਮਰੜ ਚੱਕ 42,ਜ਼ਿਲ੍ਹਾ ਸੇਖੂਪੁਰਾ (ਪਾਕਿਸਤਾਨ) ਸਰਦੇ-ਪੁੱਜਦੇ ਤੇ ਖੁਸ਼ਹਾਲ ਪ੍ਰੀਵਾਰ ਵਿਚ ਬੋਪਾਰਾਏ ਹੋਰਾਂ ਦਾ ਜਨਮ ਹੋਇਆ।ਜ਼ਮੀਨ-ਜਾਇਦਾਦ, ਹਵੇਲੀਆਂ, ਲਵੇਰੀਆਂ ਹੋਣ ਕਾਰਣ ਉਨਾਂ ਦਾ ਬਚਪਨ ਸੌਖਾਲਾ ਅਤੇ ਲਾਡ-ਪਿਆਰ ਵਿਚ ਬੀਤਿਆ।ਖੁੱਲਾ ਖਾਣਾ-ਪੀਣਾ, ਪਹਿਨਣਾ-ਪਰਚਣਾ।
1947 ਦੇ ਉਜਾੜੇ ਨੇ ਖੁਲੇ ਅਸਮਾਨ ਵਿਚ ਉਡਾਰੀਆਂ ਲਾ ਰਹੇ ਬੱਚੇ ਗੁਰਚਰਨ ਨੂੰ ਭੌਆ ਕੇ ਜ਼ਮੀਨ ਉਪਰ ਪਟਕ ਕੇ ਮਾਰਿਆ।ਖੁਸ਼ਹਾਲੀ ਬਦਹਾਲੀ ਵਿਚ ਤਬਦੀਲ ਹੋ ਗਈ।ਜਿਸ ਨੂੰ ਚੜੇ-ਲੱਥੇ ਦੀ ਪ੍ਰਵਾਹ ਨਹੀ ਸੀ, ਉਹੀ ਗੁਰਚਰਨ ਦਾਣੇ-ਦਾਣੇ ਨੰ ਤਰਸ ਰਿਹਾ ਸੀ।ਇਧਰ ਆ ਕੇ ਪ੍ਰੀਵਾਰ ਦੀ ਆਰਿਥਕਤਾ ਨੂੰ ਠੂੰਮਣਾ ਦੇਣ ਲਈ ਖੇਤਾਂ ਵਿਚ ਹਲ ਵੀ ਵਾਹਿਆ।ਮਿੱਟੀ ਨਾਲ ਮਿੱਟੀ ਵੀ ਹੋਇਆ।ਤੰਗੀਆਂ-ਤੁਰਸ਼ੀਆਂ ਵੀ ਝੱਲੀਆਂ।ਫਾਕੇ ਵੀ ਕੱਟੇ।ਗੁਰਚਰਨ ਸਿੰਘ ਬੋਪਾਰਾਏ ਖੁਸ਼ਹਾਲੀ ਵੀ ਰੱਜ ਕੇ ਹੰਢਾਈ ਤੇ ਤੰਗਦਸਤੀ ਵੀ।
1947 ਵਿਚ ਦੇਸ਼ ਦੀ ਵੰਡ ਦੌਰਾਨ ਵਗੀ ਫਿਰਕੂ-ਹਨੇਰੀ ਤੇ ਕਤਲੋ-ਗ਼ਾਰਤ ਨੇ ਗੁਰਚਰਨ ਸਿੰਘ ਬੋਪਾਰਾਏ ਦੇ ਬਾਲੰਨ ਉਪਰ ਗਹਿਰਾ ਅਤੇ ਨਾਂਹ-ਪੱਖੀ ਪ੍ਰਭਾਵ ਪਾਇਆ। ਬਚਪਨ ਵਿਚ ਹੀ ਉਨਾਂ ਨੂੰ ਅਹਿਸਾਸ ਹੋ ਗਿਆ ਕਿ ਮਨੁੱਖੀ ਭਾਈਚਾਰੇ ਅਤੇ ਇਨਸਾਨੀਅਤ ਦੀ ਖੁਸ਼ਹਾਲੀ ਵਾਸਤੇ ਸੰਸਾਰ ਵਿਚ ਅਮਨ ਤੇ ਸ਼ਾਤੀ ਦੀ ਲੋੜ ਹੈ। ਓਨ੍ਹੀਂ ਦਿਨੀਂ ਇਪਟਾ (ਇੰਡੀਅਨ ਪੀਪਲਜ਼ ਐਸ਼ੋਸ਼ੀਏਸ਼ਨ) ਅਮਨ ਸ਼ਾਂਤੀ, ਭਾਈਚਾਰਕ ਸਾਂਝ ਤੇ ਨਿਰੋਏ ਸਭਿਆਚਾਰ ਦੀ ਝੰਡਾ ਬਰਦਾਰ ਦੀ ਅਤੇ ਪੰਜਾਬ ਵਿਚ ਅਮਨ ਦਾ ਕਾਫ਼ਲਾ ਸਰਗਰਮ ਕੀਤਾ ਹੋਇਆ ਸੀ।ਬੋਪਾਰਾਏ ਹੋਰਾਂ ਦਾ ਇਪਟਾ ਵੱਲ ਝੁੱਕਾ ਹੋਣਾ ਕੁਦਰਤੀ ਸੀ।ਵੀਹ ਸਾਲ ਦੀ ਚੜਦੀ ਉਮਰੇ ਉਹ ਆਪਣੇ ਭਰਾਵਾਂ ਵਰਗੇ ਯਾਰ ਸਵਰਣ ਸਿੰਘ ਸੰਧੂ ਸਮੇਤ ਇਪਟਾ ਦਾ ਕਾਫ਼ਲੇ ਦਾ ਸਰਗਰਮ ਹਿੱਸਾ ਬਣੇ।
ਗੁਰਚਰਨ ਸਿੰਘ ਬੋਪਾਰਾਏ ਤੇਰਾ ਸਿੰਘ ਚੰਨ ਹੋਰਾਂ ਦੀ ਅਗਵਾਈ ਹੇਠ ਬਣੀ ਇਪਟਾ ਸਭਿਆਚਾਰਕ ਟੋਲੀ ਦਾ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ (ਲੋਕ-ਗਾਇਕ), ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਡਾ.ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਡਾ. ਇਕਬਾਲ ਕੌਰ, ਓਰਮਿਲਾ ਆਨੰਦ, ਓਮਾ ਗੁਰਬਖਸ਼ ਸਿੰਘ, ਸਵਰਣ ਸੰਧੂ, ਕੰਵਲਜੀਤ ਸਿੰਘ ਸੂਰੀ, ਡਾ. ਹਰਸ਼ਰਨ ਸਿੰਘ ਸਮੇਤ ਅਹਿਮ ਹਿੱਸਾ ਸਨ।ਬੋਪਾਰਾਏ ਹੋਰੀ ਇਪਟਾ ਦੇ ਓਪੇਰਿਆਂ, ਨਾਟਕਾਂ, ਨਾਟ-ਗੀਤਾਂ ਅਤੇ ਲੋਕਾਈ ਦੀ ਬਾਤ ਪਾਉਂਦੀ ਗਾਇਕੀ ਦਾ ਹਿੱਸਾ ਰਹੇ। ਇਸ ਨਾਟ ਟੋਲੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਮੰਚਣਾਂ/ਪੇਸ਼ਕਾਰੀਆਂ ਰਾਹੀਂ ਪੰਜਾਬੀ ਰੰਗਮੰਚ ਤੇ ਸਭਿਆਚਾਰ ਵਿਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਂਦੀ।ਜਿੱਥੇ ਕਿਤੇ ਵੀ ਇਹ ਟੋਲੀ ਆਪਣੀ ਪੇਸ਼ਕਾਰੀ ਕਰਨ ਜਾਂਦੀ। ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ।ਕਈ ਸ਼ਹਿਰਾਂ ਵਿੱਚ ਤਾਂ ਸਿਨੇਮੇ ਹਾਲ ਬੁੱਕ ਕਰਵਾ ਕੇ ਟਿਕਟਾਂ ਉਪਰ ਵੀ ਅਯੋਜਨ ਹੋਏ।
ਇਪਟਾ ਦੀ ਸਰਗਰਮੀਆਂ ਵਿਚ ਖੜੌਤ ਆਉਂਣ ਕਾਰਣ ਜੁੜੇ ਰੰਗਮੰਚੀ ਤੇ ਸਭਿਆਚਾਰਕ ਕਾਮੇ ਆਪੋ-ਆਪਣੇ ਰੁਝੇਵਿਆਂ ਵਿਚ ਮਸ਼ਰੂਫ ਹੋਣ ਕਾਰਣ ਹੌਲੀ-ਹੌਲੀ ਕਿਰਣ ਲੱਗੇ।ਭਰ ਜਵਾਨੀ ਵਿਚ ਕਿਰੇ ਇਪਟਾ ਕਾਰਕੁਨ, ਢੱਲਦੀ ਉਮਰੇ ਛੇ-ਸੱਤ ਸਾਲ ਪਹਿਲਾਂ ਜਦ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਮੁੜ ਜੁੜੇ ਤਾਂ ਉਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਸਾਰੇ ਇਕ ਦੂਜੇ ਨੂੰ ਗਲਵਕੜੀਆ ਪਾ-ਪਾ ਮਿਲ ਰਹੇ ਸਨ।“ਯਾਰ ਗੁਰਦਾਸਪੁਰੀ ਤੂੰ ਤਾਂ ਬੁੜਾ ਹੋ ਗਿਆ ਯਾਰ।” ਅਮਰਜੀਤ ਗੁਰਦਾਪੁਰੀ ਨੇ ਕਿਹਾ, “ਤੂੰ ਕਿਹੜਾ ਬਾਂਕਾ-ਗੱਭਰੂ ਐ ਗੁਰਚਰਨ ਸਿਆਂਹ, ਤੂੰ ਵੀ ਤਾਂ ਡੈਚਰ ਲਾਈ ਫਿਰਦੈ।” ਇਹ ਪਿਆਰ ਭਰੀ ਨੋਕ-ਝੋਕ ਵੇਖ ਕੇ ਲੱਗ ਰਿਹਾ ਸੀ।ਜਿਵੇਂ ਉਹ ਮੁੜ ਵੀਹਾਂ-ਬਾਈਆ ਦੇ ਹੋ ਗਏ ਹੋਣ।ਸਾਰੇ ਪੁਰਾਣੀਆਂ ਯਾਦਾਂ ਚੇਤੇ ਕਰਕੇ ਠਹਾਕੇ ਮਾਰ-ਮਾਰ ਹੱਸ ਰਹੇ ਸਨ।
ਸਮਾਜਿਕ ਸਰੋਕਾਰਾਂ, ਸਥਿਤੀ-ਪ੍ਰਸਥਿਤੀਆਂ ਦੀ ਗੱਲ ਕਰਦੀਆਂ ਬੋਪਾਰਾਏ ਹੋਰਾਂ ਦੀ ਰਚਨਾਵਾਂ ਉਨਾਂ ਸਮਿਆਂ ਦੇ ਪ੍ਰਮੁੱਖ ਰਸਾਲਿਆਂ ਤੇ ਅਖਬਾਰਾਂ ਵੀ ਛਪੀਆਂ।ਅਤੇ ਚਰਚਿੱਤ ਗਇਕਾਂ ਨਰਿੰਦਰ ਬੀਬਾ, ਜਗਤ ਸਿੰਘ ਜੱਗਾ, ਮੁਹੰਮਦ ਸਦੀਕ, ਜਗਜੀਤ ਜ਼ੀਰਵੀ, ਸਰਬਜੀਤ ਕੌਰ, ਗੁਰਮੀਤ ਬਾਵਾ, ਅਮਰਜੀਤ ਗੁਰਦਾਸਪੁਰੀ, ਸਵਿੰਦਰ ਸਿੰਘ ਭਾਗੋਵਾਲੀਆ, ਸ਼ਿਵਜੀਤ ਵਾਲੀਆ ਅਤੇ ਉਨਾਂ ਦੇ ਗਾਇਕ ਸਾਥੀ ਸਵਰਣ ਸਿੰਘ ਸੰਧੂ ਨੇ ਵੀ ਗਾ ਕੇ ਮਕਬੂਲੀਅਤ ਹਾਸਿਲ ਕੀਤੀ।
ਮੈਂਨੂੰ ਪਹਿਲੀ ਵਾਰ ਗੁਰਚਰਨ ਸਿੰਘ ਬੋਪਰਾਏ ਤੇ ਸਵਰਣ ਸਿੰਘ ਸੰਧੂ ਹੋਰਾਂ ਦੀ ਬੁਲੰਦ ਤੇ ਭਾਵਪੂਰਤ ਗਾਇਕੀ ਸੁਨਣ ਦਾ ਮੌਕਾ ਚਾਲੀ ਸਾਲ ਪਹਿਲਾਂ ਪੰਜਾਬ ਕਲਾ ਭਵਨ ਚੰਡੀਗੜ ਦੇ ਵਿਹੜੇ ਦੇ ਓਪਨ ਏਅਰ ਥੀਏਟਰ ਵਿਖੇ ਮਿਲਿਆ।ਦੋਵਾਂ ਨੇ ਕਰੀਮ ਰੰਗ ਦੀਆਂ ਪੈਂਟਾਂ, ਅਸਾਮਨੀ ਰੰਗ ਦੀ ਪੱਗਾਂ ਤੇ ਗੁਲਾਬੀ ਤੇ ਅਸਮਾਨੀ ਰੰਗ ਦੇ ਬਾਰੀਕ ਚੈਕ ਵਾਲੀਆਂ ਕਮੀਜ਼ਾਂ ਪਾਈਆਂ ਹੋਈਆ ਸਨ।ਉਸ ਤੋਂ ਬਾਅਦ ਜਦ ਵੀ ਮੈਂ ਵੇਖਿਆ ਤਾਂ ਇਕੋ-ਜਿਹੇ ਪਹਿਰਾਵੇ ਵਿਚ ਹੀ ਵੇਖਿਆ।ਉਨਾਂ ਦੀ ਪਹਿਚਾਨ ਵੀ ਬੋਪਾਰਾਏ ਬਰਦਰਜ਼ ਵੱਜੋਂ ਸੀ।ਕਾਫੀ ਸਮਾਂ ਮੈਂ ਉਨ੍ਹਾਂ ਨੂੰ ਸਕੇ ਭਰਾ ਹੀ ਸਮਝਦਾ ਰਿਹਾ।ਉਹ ਤਾਂ ਮੈਂਨੂੰ ਉਨਾਂ ਨਾਲ ਇਪਟਾ ਦੀਆਂ ਗਤੀਵਿਧੀਆਂ ਦੌਰਾਨ ਇੱਕਠੇ ਵਿਚਰਣ ਤੋਂ ਬਾਅਦ ਪਤਾ ਲੱਗਿਆਂ ਕਿ ਉਹ ਭਰਾ ਨਹੀ।ਸਗੋਂ ਭਰਾਵਾਂ ਵਰਗੇ ਯਾਰ ਹਨ।
ਉਹ ਇਕ ਦੂਜੇ ਬਿਨਾਂ ਅਧੂਰੇ ਸਨ, ਉਹ ਇਕ ਦੂਜੇ ਦੇ ਸਾਹ ਵਿਚ ਸਾਹ ਲੈਂਦੇ।ਗੱਭਰੇਟ ਉਮਰੇ ਸਵਰਣ ਸਿੰਘ ਸੰਧੂ ਹੋਰਾਂ ਨਾਲ ਯਾਰੀ ਵੀ ਬੋਪਾਰਾਏ ਹੋਰਾਂ ਆਖਰ ਤੱਕ ਨਿਭਾਈ ਤੇ ਇਪਟਾ ਨਾਲ ਸਾਥ ਵੀ। ਆਖਰੀ ਦਮ ਤੱਕ ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਵਿਚ ਸ਼ਿੱਦਤ ਨਾਲ ਸਰਗਰਮ ਰਹੇ ਗੁਰਚਰਨ ਸਿੰਘ ਬੋਪਾਰਾਏ ਹੋਰਾਂ ਦੀ ਅੰਤਿਮ ਅਰਦਾਸ ਨੂੰ 4 ਜੂਨ ਨੂੰ ਹੋਵੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

by Ankit
June 1, 2026
0

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ...

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

by Jaspreet Kaur
June 1, 2026
0

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੂਨ 2026 (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ ਅਹਿਮ ਮੀਟਿੰਗ

by Ankit
June 1, 2026
0

ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਲੜਨ ਵਾਲੇ ਸਾਰੇ ਉਮੀਦਵਾਰਾਂ ਅਤੇ ਸਾਬਕਾ ਕੌਂਸਲਰਾਂ ਨਾਲ ਕੀਤੀ...

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

ਪੰਜਾਬ ਪੁਲਿਸ ਪ੍ਰਸ਼ਾਸ਼ਨ ‘ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ

by Jaspreet Kaur
June 1, 2026
0

ਪੰਜਾਬ ਪੁਲਿਸ ਪ੍ਰਸ਼ਾਸ਼ਨ 'ਚ ਬਹੁਤ ਵੱਡਾ ਫੇਰਬਦਲ! ਜਲੰਧਰ ਪੁਲਿਸ ਕਮਿਸ਼ਨਰ ਸਣੇ 11 ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ - SSP ਫਰੀਦਕੋਟ ਡਾ....

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ

by Ankit
June 1, 2026
0

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰਿਆ ਜਾਵੇਗਾ : ਹਰਚੰਦ ਸਿੰਘ ਬਰਸਟ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨਾਲ...

Most Popular

BYJU’S ਦੇ ਸੰਸਥਾਪਕ ਨੂੰ ਸਿੰਗਾਪੁਰ ਵਿੱਚ 6 ਮਹੀਨੇ ਦੀ ਜੇਲ੍ਹ ; ਲੱਗਾ ਭਾਰੀ ਜੁਰਮਾਨਾ

BYJU’S ਦੇ ਸੰਸਥਾਪਕ ਨੂੰ ਸਿੰਗਾਪੁਰ ਵਿੱਚ 6 ਮਹੀਨੇ ਦੀ ਜੇਲ੍ਹ ; ਲੱਗਾ ਭਾਰੀ ਜੁਰਮਾਨਾ

by Navjot
5 days ago
0

BYJU'S ਦੇ ਸੰਸਥਾਪਕ ਨੂੰ ਸਿੰਗਾਪੁਰ ਵਿੱਚ 6 ਮਹੀਨੇ ਦੀ ਜੇਲ੍ਹ ; ਲੱਗਾ ਭਾਰੀ ਜੁਰਮਾਨਾ    ਚੰਡੀਗੜ੍ਹ, 27 ਮਈ(ਵਿਸ਼ਵ ਵਾਰਤਾ) ਭਾਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 