ਪੰਜਾਬ ਕਾਂਗਰਸੀ ਆਗੂਆਂ ਨਾਲ ਕਾਂਗਰਸ ਵਿਸ਼ੇਸ਼ ਕਮੇਟੀ ਦੀ ਮੀਟਿੰਗ ਅੱਜ
ਕਾਂਗਰਸ ਹਾਈਕਮਾਨ ਵੱਲੋਂ 25 ਵਿਧਾਇਕ ਦਿੱਲੀ ਤਲਬ
3 ਮੈਂਬਰੀ ਕਮੇਟੀ ਕਰੇਗੀ ਵਨ ਟੂ ਵਨ ਮੀਟਿੰਗ

ਚੰਡੀਗੜ੍ਹ,31 ਮਈ (ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਵਿਚਲਾ ਪਾਰਟੀ ਵਿਚਲੇ ਕਲੇਸ਼ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਹੈ।ਕਮੇਟੀ ਵਿੱਚ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਅਤੇ ਸਾਬਕਾ ਸੰਸਦ ਮੈਂਬਰ ਜੇਪੀ ਅਗਰਵਾਲ ਸ਼ਾਮਲ ਹਨ। ਪਾਰਟੀ ਹਾਈਕਮਾਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨੇ 25 ਵਿਧਾਇਕਾਂ ਨੂੰ ਫੋਨ ਕਰਕੇ ਬੈਠਕ ਲਈ ਦਿੱਲੀ ਤਲਬ ਕੀਤਾ ਹੈ ਤੇ ਦਿੱਲੀ ਵਿਖੇ ਇਨ੍ਹਾਂ ਵਿਧਾਇਕਾਂ ਨਾਲ ਬੈਠਕ ਕੀਤੀ ਜਾਵੇਗੀ।

ਸੂਤਰਾਂ ਅਨੁਸਾਰ ਦਿੱਲੀ ਬੁਲਾਏ ਗਏ ਵਿਧਾਇਕਾਂ ਵਿੱਚ ਮੰਤਰੀ ਓਪੀ ਸੋਨੀ,ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਨਵਜੋਤ ਸਿੰਘ ਸਿੱਧੂ,ਬ੍ਰਹਮ ਮਹਿੰਦਰਾ,ਰਾਣਾ ਗੁਰਮੀਤ ਸੋਢੀ,ਸੁੱਖਜਿੰਦਰ ਸਿੰਘ ਰੰਧਾਵਾ,ਚਰਨਜੀਤ ਸਿੰਘ ਚੰਨੀ,ਰਵਿੰਦਰ ਸਿੰਘ ਆਂਵਲਾ, ਗੁਰਕੀਰਤ ਸਿੰਘ, ਰਾਜ ਕੁਮਾਰ ਵੇਰਕਾ ਅਤੇ ਰਾਕੇਸ਼ ਪਾਂਡੇ ਸ਼ਾਮਿਲ ਹੋ ਸਕਦੇ ਹਨ।

ਸੂਚਨਾ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਮੀਟਿੰਗ 11 ਵਜੇ ਤੋਂ 5ਵਜੇ ਦੇ ਵਿਚਾਲੇ ਚੱਲੇਗੀ ਤੇ ਕਮੇਟੀ ਇਕੱਲੇ-ਇਕੱਲ਼ੇ ਆਗੂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੇਗੀ ਅਤੇ ਉਹਨਾਂ ਦੀ ਰਾਏ ਲਵੇਗੀ।



















