ਪੰਜਾਬ ਅੰਦਰ ਕੋਰੋਨਾ ਵੈਕਸੀਨ ਦੀ ਘਾਟ ਨੂੰ ਲੈ ਕੇ ਪਵਨ ਦੀਵਾਨ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ
ਕਿਹਾ- ਸਬਕਾ ਸਾਥ, ਸਬਕਾ ਵਿਕਾਸ ਤੋਂ ਹੁਣ ਆਪਣਿਆਂ ਦਾ ਸਾਥ, ਬਾਕੀਆਂ ਦਾ ਵਿਨਾਸ਼ ਬਣਿਆ ਪ੍ਰਧਾਨ ਮੰਤਰੀ ਮੋਦੀ ਦਾ ਨਾਅਰਾ

ਇਸੇ ਤਰ੍ਹਾਂ ਦੀਵਾਨ ਨੇ ਮੋਦੀ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਬਿਨਾਂ ਕਾਰਨ ਖ਼ਰਚਿਆਂ ਉੱਪਰ ਵੀ ਸਵਾਲ ਕੀਤੇ ਹਨ। ਜਿਸ ਵਿੱਚ 20 ਹਜ਼ਾਰ ਕਰੋੜ ਰੁਪਏ ਨਾਲ ਨਵੀਂ ਸੰਸਦ ਬਣਾਉਣਾ ਵੀ ਸ਼ਾਮਲ ਹੈ, ਜਦਕਿ ਲੋਕਾਂ ਦੀਆਂ ਜਾਨਾਂ ਜ਼ਿਆਦਾ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਅਰਾ ਸਬਕਾ ਸਾਥ, ਸਬਕਾ ਵਿਕਾਸ ਹੁਣ ਆਪਣਿਆਂ ਦਾ ਸਾਥ, ਬਾਕੀਆਂ ਦਾ ਵਿਨਾਸ਼ ਬਣ ਚੁੱਕਾ ਹੈ। ਦੇਸ਼ ਵਿਚ ਇਨ੍ਹਾਂ ਮਾੜੇ ਹਾਲਾਤਾਂ ਵਿੱਚ ਦਵਾਈਆਂ ਦੀ ਕਾਲਾਬਾਜ਼ਾਰੀ ਚੱਲ ਰਹੀ ਹੈ ਅਤੇ ਪੀਐਮ ਕੇਅਰਜ ਫੰਡ ਦਾ ਪੈਸਾ ਕਿੱਥੇ ਗਿਆ, ਪਤਾ ਨਹੀਂ ਚੱਲ ਰਿਹਾ। ਦੀਵਾਨ ਨੇ ਕਿਹਾ ਕਿ ਲੋਕ ਹੁਣ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਦਿਨ ਯਾਦ ਕਰਦੇ ਹਨ, ਜਦੋਂ ਪਟਰੋਲ ਦੇ ਉੱਪਰ ਐਕਸਾਈਜ਼ 9.48 ਰੁਪਏ ਸੀ, ਜਿਹੜੀ ਹੁਣ 32.98 ਰੁਪਏ ਹੋ ਚੁੱਕੀ ਹੈ। ਇਸੇ ਤਰ੍ਹਾਂ ਡੀਜ਼ਲ ਉਪਰ ਐਕਸਾਈਜ਼ 3.56 ਰੁਪਏ ਸੀ, ਜਿਹੜੀ ਹੁਣ 31.83 ਰੁਪਏ ਹੋ ਚੁੱਕੀ ਹੈ। ਇਸੇ ਤਰ੍ਹਾਂ, ਪਿਛਲੇ 70 ਸਾਲਾਂ ਦੌਰਾਨ ਜਿਹੜਾ ਸਰ੍ਹੋਂ ਦਾ ਤੇਲ 60 ਤੋਂ 70 ਰੁਪਏ ਪ੍ਰਤੀ ਲਿਟਰ ਵਿਕਦਾ ਸੀ, ਹੁਣ 200 ਰੁਪਏ ਨੂੰ ਪਹੁੰਚ ਚੁੱਕਾ ਹੈ, ਜਿਸ ਦਾ ਸਿੱਧਾ ਅਸਰ ਸਰ੍ਹੋਂ ਤੇਲ ਇਸਤੇਮਾਲ ਕਰਨ ਵਾਲੇ ਆਮ ਲੋਕਾਂ ਤੇ ਪਿਆ ਹੈ।






















