
ਜਲੰਧਰ,28 ਮਈ (ਵਿਸ਼ਵ ਵਾਰਤਾ / ਅਸ਼ਵਨੀ ਠਾਕੁਰ) ਬੀਤੀ ਰਾਤ ਤਕਰੀਬਨ 10:30 ਵਜੇ ਦੇ ਕਰੀਬ ਛਾਉਣੀ ਰੇਲਵੇ ਸਟੇਸ਼ਨ ਨੇੜੇ ਇਕ ਵਿਅਕਤੀ ਵੱਲੋਂ ਗੱਡੀ ਅੱਗੇ ਸਿਰ ਦੇ ਕੇ ਆਤਮਹੱਤਿਆ ਕਰ ਲਈ ਗਈ। ਮਿ੍ਰਤਕ ਦੀ ਪਛਾਣ ਰਾਜ ਕੁਮਾਰ ਵਾਸੀ ਲੁਧਿਆਣਾ ਵਜੋਂ ਹੋਈ। ਜਾਣਕਾਰੀ ਮੁਤਾਬਕ ਰਾਜ ਕੁਮਾਰ ਪਿਛਲੇ ਕਈ ਵਰ੍ਹਿਆਂ ਤੋਂ ਰਾਮਾ ਮੰਡੀ ਪੁੱਲ ਹੇਠਾਂ ਘੜਿਆਂ ਰਿਪੇਅਰ ਕਰਨ ਦਾ ਕੰਮ ਕਰਦਾ ਸੀ ਤੇ ਸ਼ਾਇਦ ਕੰਮ ਕਾਜ਼ ਨਾ ਹੋਣ ਦੇ ਚਲਦੀਆਂ ਮਾਨਸਿਕ ਪਰੇਸ਼ਾਨੀ ਤੋਂ ਗੁਜ਼ਰ ਰਿਹਾ ਸੀ।
ਬੀਤੀ ਰਾਤ ਉਸ ਨੇ ਛਾਉਣੀ ਰੇਲਵੇ ਸਟੇਸ਼ਨ ਨੇੜੇ ਇਕ ਰੇਲ ਗੱਡੀ ਆਉਂਦੇ ਵੇਖ ਪਟਡ਼ੀ ‘ਤੇ ਸਿਰ ਰੱਖ ਦਿੱਤਾ ਤੇ ਗੱਡੀ ਉਸਦੇ ਉੱਤੋਂ ਲੁੰਘ ਗਈ ਜਿਸ ਨਾਲ ਉਸਦਾ ਸਿਰ ਧੜ ਤੋਂ ਵੱਖ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਜਿਸ ਵੇਲੇ ਉਸਨੇ ਇਹ ਕੰਮ ਕਿੱਤਾ ਉਸ ਤੋਂ ਪਹਿਲਾਂ ਉਸ ਨੇ ਸ਼ਰਾਬ ਬਹੁਤ ਜ਼ਿਆਦਾ ਪਿੱਤੀ ਹੋਈ ਸੀ। ਜੀਆਰਪੀ ਪੁਲਿਸ ਛਾਉਣੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਦਰਜ ਕਰ ਕੇ ਲਾਸ਼ ਸਿਵਿਲ ਹਸਪਤਾਲ ਪੋਸਟਮਾਟਰਮ ਲਈ ਭੇਜ ਦਿੱਤਾ ਹੈ।





















