
ਮੋਹਾਲੀ 26 ਮਈ (ਸਤੀਸ਼ ਕੁਮਾਰ ਪੱਪੀ):-ਵਾਰਡ ਨੰਬਰ 34 ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਇਲਾਕੇ ਦੇ ਮਹੱਤਵਪੂਰਨ ਮਸਲਿਆਂ ਨੂੰ ਲੈ ਕੇ ਕੱਲ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਨਗਰ ਨਿਗਮ ਦੇ ਐਸ ਸੀ ਸ੍ਰੀ ਸੰਜੇ ਕੰਵਰ ਤੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਵਿੱਚ ਰਿਸ਼ੀ ਅਪਾਰਟਮੈਂਟਸ ਵਿੱਚ ਪੇਵਰ ਬਲਾਕ ਲਾਉਣ ਤੇ ਪਿਛਲੇ ਕਾਫ਼ੀ ਦਿਨਾਂ ਤੋਂ ਸੀਵਰੇਜ ਬੰਦ ਹੋਣ ਤੇ ਚਰਚਾ ਹੋਈ। ਕਮਿਸ਼ਨਰ ਨਗਰ ਨਿਗਮ ਨੇ ਐਸ ਈ ਸੰਜੇ ਕੰਵਰ ਦੀ ਪੇਵਰ ਬਲਾਕ ਲਾਉਣ ਦਾ ਨਿਪਟਾਰਾ ਕਰਨ ਹਿਤ ਮੌਕਾ ਦੇਖਣ ਲਈ 27/5/21 ਨੂੰ ਰਿਸ਼ੀ ਅਪਾਰਟਮੈਂਟ ਜਾਣ ਦੀ ਡਿਉਟੀ ਲਗਾਈ ਤੇ ਸੀਵਰੇਜ ਦੀ ਸਫਾਈ ਕਰਨ ਦੇ ਹੁਕਮ ਦੇ ਦਿੱਤੇ।ਅੱਜ ਸੀਵਰੇਜ ਦੀ ਸਫਾਈ ਕਰਵਾਉਣ ਲਈ ਜੇ ਈ ਸੰਦੀਪ ਸਿੰਘ ਦੀ ਟੀਮ ਨੇਲੰਬੀ ਜੱਦੋ-ਜਹਿਦ ਦੇ ਬਾਅਦ ਬੰਦ ਪਿਆ ਸੀਵਰ ਚਾਲੂ ਕਰ ਦਿੱਤਾ।
ਇਸੇ ਤਰ੍ਹਾਂ ਐਮ ਆਈ ਜੀ ਇੰਡੀਪੈਂਡੈਂਟ ਤੇ ਐਲ ਆਈ ਜੀ ਕੁਆਟਰਾਂ ‘ਚ ਟੈਂਕੀਆਂ ਤੱਕ ਪਾਣੀ ਨਾ ਚੜਨ, ਕਈ ਸੁਸਾਇਟੀਆਂ ਵਿੱਚ ਪਾਣੀ ਦੀ ਘਾਟ ਹੋਣ ਬਾਰੇ ਐਕਸੀਅਨ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਮੌਕੇ ਤੇ ਹੀ ਨਵੇਂ ਲਗਾਏ ਦੋ ਟਿਉਬਵੈੱਲ ਚਲਾਉਣ ਦੇ ਹੁਕਮ ਦਿੱਤੇ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਪਾਣੀ ਦੀ ਘਾਟ ਪੂਰੀ ਹੋਣ ਦੀ ਗੱਲ ਕਹੀ।ਇਸੇ ਤਰ੍ਹਾਂ ਰੋਡ ਗ਼ਲੀਜ਼ ਦੀ ਸ਼ਫਾਈ ਤੇ ਦਰਖ਼ਤਾਂ ਦੀ ਪਰੂਨਿੰਗ ਕਰਨ ਦੇ ਵੀ ਸੰਬੰਧਿਤ ਅਫਸਰਾਂ ਨੂੰ ਆਦੇਸ਼ ਦਿੱਤੇ ਗਏ।
ਇੱਕ ਹੋਰ ਅਹਿਮ ਮਸਲਾ ਜੁਬਲੀ ਵਾਕ ਵੱਲੋਂ ਰਿਸ਼ੀ ਅਪਾਰਟਮੈਂਟਸ, ਮੇਅਫੇਅਰ ਸੋਸਾਇਟੀ ਤੇ ਹੋਮਲੈਂਡ ਦੇ ਨਾਲ ਦੀ ਪੁੱਟੀ ਸੜਕ ਦਾ ਸੀ ਜਿਸ ਦਾ ਕੱਲ ਨੂੰ ਮੌਕਾ ਦੇਖਣ ਲਈ ਐਸ ਈ ਦੀ ਡਿਉਟੀ ਲਾਕੇ ਨਿਪਟਾਰਾ ਕਰਨ ਦੇ ਹੁਕਮ ਦਿੱਤੇ। ਐਮ ਆਈ ਜੀ ਇੰਡੀਪੈਂਡੈਂਟ 2001-2072 ਵਿੱਚ ਬਰਸਾਤੀ ਪਾਣੀ ਖੜਨ ਦੇ ਮਸਲੇ ਦਾ ਵੀਂ ਜਲਦੀ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਸਮੱਸਿਆ ਬਾਰੇ ਪਹਿਲਾਂ ਕਮਿਸ਼ਨਰ ਨਗਰ ਨਿਗਮ ਤੇ ਫਿਰ ਮੇਅਰ ਨਗਰ ਨਿਗਮ ਸ ਅਮਰਜੀਤ ਸਿੰਘ ਜੀਤੀ ਸਿੱਧੂ ਵੀ ਦੌਰਾ ਕਰ ਚੁੱਕੇ ਹਨ।






















