ਕੰਮ ਕਰਨ ਵਾਲੇ ਵਰਕਰਾਂ ਨੂੰ ਕਾਂਗਰਸ ਪਾਰਟੀ ਹਮੇਸ਼ਾ ਸਨਮਾਨ ਦਿੰਦੀ ਰਹੇਗੀ – ਨਾਜਰ ਸਿੰਘ ਮਾਨਸ਼ਾਹੀਆ

ਭੀਖੀ 22 ਮਈ (ਵਿਸ਼ਵ ਬਾਰਤਾ): ਕੰਮ ਕਰਨ ਵਾਲੇ ਵਰਕਰਾਂ ਨੂੰ ਕਾਂਗਰਸ ਪਾਰਟੀ ਹਮੇਸ਼ਾ ਸਨਮਾਨ ਦਿੰਦੀ ਹੈ। ਇਹ ਸ਼ਬਦ ਅੱਜ ਇੱਥੇ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਸਨਮਾਨ ਸਮਾਰੋਹ ਦੌਰਾਨ ਇਕਬਾਲ ਸਿੰਘ ਫਫੜੇ ਭਾਈਕੇ ਦੇ ਸਨਮਾਨ ਸਮਾਰੋਹ ਦੋਰਾਨ ਬੋਲਦਿਆ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਹੇ। ਇਸ ਮੋਕੇ ਭੀਖੀ ਮਾਰਕੀਟ ਕਮੇਟੀ ਦੇ ਇਕਬਾਲ ਸਿੰਘ ਫਫੜੇ ਭਾਈਕੇ ਚੇਅਰਮੈਨ ਬਣਾਉਣ ਵਾਲੇ ਮਾਨਸਾ ਦੇ ਕਾਗਰਸੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦਾ ਵੀ ਭੀਖੀ ਬਲਾਕ ਦੀਆ ਵੱਡੀ ਗਿਣਤੀ ਪੰਚਾਇਤਾਂ ਵਲੋਂ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਅਤੇ ਪੰਚਾਇਤ ਯੂਨੀਅਨ ਭੀਖੀ ਬਲਾਕ ਦੇ ਆਗੂਆਂ ਹਲਕਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਉਹਨਾਂ ਵਲੋ ਇੱਕ ਇਮਾਨਦਾਰ ਮਿਹਨਤੀ ਅਤੇ ਸਾਰੇ ਸਰਪੰਚ ਪੰਚ ਅਤੇ ਕਾਗਰਸੀ ਵਰਕਰਾਂ ਨੂੰ ਮਾਨ ਸਨਮਾਨ ਦੇਕੇ ਨਾਲ ਲੈਕੇ ਚਲਣ ਵਾਲੇ ਕਾਗਰਸੀ ਸਰਪੰਚ ਇਕਬਾਲ ਸਿੰਘ ਫਫੜੇ ਭਾਈਕੇ ਨੂੰ ਭੀਖੀ ਮਾਰਕੀਟ ਕਮੇਟੀ ਦਾ ਚੈਅਰਮੈਨ ਲਾਇਆਂ ਹੈ ਉਸੇ ਤਰ੍ਹਾਂ ਉਹ ਵੀ ਆਉਣ ਵਾਲੇ ਸਮੇਂ ਵਿੱਚ ਨਾਜਰ ਸਿੰਘ ਮਾਨਸ਼ਾਹੀਆ ਅਤੇ ਕਾਗਰਸ ਹਾਈਕਮਾਡ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਗੇ। ਉਹਨਾ ਕਿਹਾ ਕਿ ਪਾਰਟੀ ਜਿਥੇ ਵੀ ਸਾਡੀ ਡਿਉਟੀ ਲਾਵੇਗੀ ਅਸੀਂ ਪੂਰੀ ਤਣਦੇਹੀ ਨਾਲ ਪੂਰੀ ਕਰਨਗੇ ਅਤੇ ਨਾਜਰ ਸਿੰਘ ਮਾਨਸ਼ਾਹੀਆ ਦੀ ਅਗਵਾਈ ਹੇਠ ਕਾਗਰਸ ਪਾਰਟੀ ਦੀਆ ਨੀਤੀਆ ਨੂੰ ਘਰ ਘਰ ਤੱਕ ਲੈਕੇ ਜਾਵਾਗੇ। ਉਹਨਾ ਕਿਹਾ ਕਿ ਹਲਕੇ ਵਿੱਚ ਕਾਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਾਗੇ। ਇਸ ਮੋਕੇ ਸਰਪੰਚ ਰੈਅ ਸਿੰਘ ਗੁਰਧੜੀ, ਪਰਮਜੀਤ ਸਮਾਓ, ਬਲਜੀਤ ਖੀਵਾ ਖੁਰਦ, ਅਵਤਾਰ ਤਾਰੀ, ਕਲਦੀਪ ਬੱਪੀਆਣਾ, ਮੱਖਣ ਅਲੀਸੇਰ ਕਲਾ, ਸੁਖਾ ਅਲੀਸੇਰ ਖੁਰਦ, ਕਲਦੀਪ ਮੋਜੋ ਖੁਰਦ, ਭੂਰਾ ਮੋਜੋ ਕਲਾ, ਦਵਿੰਦਰ ਹੋਡਲਾ, ਭੂਰਾ ਅਤਲਾ ਕਲਾ, ਜਸਵੀਰ ਅਕਲੀਆ, ਸਵਰਨ ਵੀਰ ਕਲਾ ਆਦਿ ਹਾਜਰ ਸਨ।





















