<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div><b>ਚੰਡੀਗੜ੍ਹ</b> ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫਤਿਹਗੜ੍ਹ ਸਾਹਿਬ ਦੇ ਰਾਣਵਾ ਪੌਲਟੈਕਨੀਕਲ ਕਾਲਜ ਦੀ ਸੁਪਰਡੈਂਟ ਨੂੰ ਗੈਰ ਹਾਜ਼ਰ ਪਾਉਣ 'ਤੇ ਸਸਪੈਂਡ ਕਰ ਦਿੱਤਾ। ਜਦਕਿ ਪ੍ਰਿੰਸੀਪਲ ਨੂੰ ਸ਼ੋਅਕੇਜ਼ ਨੋਟਿਸ ਜਾਰੀ ਕੀਤਾ ਗਿਆ। ਜਾਣਕਾਰੀ ਮੁਤਾਬਿਕ ਫਤਿਹਗੜ੍ਹ ਸਾਹਿਬ ਦੇ ਰਾਣਵਾ ਪੌਲਟੈਕਨੀਕਲ ਕਾਲਜ ਅਤੇ ਬੱਸੀ ਪਠਾਣਾ ਦੇ ਆਈ. ਟੀ. ਆਈ. ਕਾਲਜ ਵਿਚ ਮੰਤਰੀ ਚੰਨੀ ਨੇ ਅਚਾਨਕ ਛਾਪਾ ਮਾਰਿਆ।</div>