ਪਨਗਰੇਨ ਦੇ ਇੰਸਪੈਕਟਰ,ਮਾਰਕਿਟ ਕਮੇਟੀ ਦੇ ਆਕਸ਼ਨ ਰਿਕਾਰਡਰ ਸਮੇਤ ਆੜ੍ਹਤੀ ਤੇ ਵਿਜੀਲੈਂਸ ਵੱਲੋਂ ਕੇਸ
71 ਲੱਖ ਗਬਨ ਕਰਨ ਦਾ ਹੈ ਮਾਮਲਾ

ਅੰਮ੍ਰਿਤਸਰ,20 ਮਈ(ਵਿਸ਼ਵ ਵਾਰਤਾ) ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਝੋਨੇ ਦੀ ਖ੍ਰੀਦ ਸਬੰਧੀ ਜਾਅਲੀ ਬਿੱਲ਼ ਤੇ ਫਰਜੀ ਦਸਤਾਵੇਜ ਤਿਆਰ ਕਰਕੇ 71 ਲੱਖ 26 ਹਜਾਰ ਦੋ ਸੌ ਤੀਹ(71, 26, 230 )ਰੁਪਏ ਦਾ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਣ ਦੇ ਦੋਸ਼ਾ ਤਹਿਤ ਕੇਸ ਦਰਜ ਕਰਕੇ ਸਰਬਜੀਤ ਸਿੰਘ ਆਕਰਸ਼ਨ ਰਿਕਾਰਡਰ ਅਤੇ ਆੜਤੀ ਸਵਿੰਦਰ ਸਿੰਘ ਮਾਲਕ ਐਸ.ਐਸ ਟਰੇਡਿੰਗ ਕੰਪਨੀ ਰਈਆ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਪਨਗਰੇਨ ਦੇ ਇੰਸਪੈਕਟਰ ਹਰਮੀਤ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।






















