
‘ਮਾਨ’ ‘ਦੀਪਤੀ ਕਾਲਵਾਨੀ’ ਦੇ ਸ਼ੋ ‘ਬਡੋ ਬਹੂ’ ਨਾਲ ਟੀ ਵੀ ਤੇ ਪਾਰੀ ਸ਼ੁਰੂ ਕਰਨ ਨੂੰ ਤਿਆਰ
ਚੰਡੀਗੜ ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਹਰ ਐਕਟਰ ਟੀ ਵੀ ਦੀ ਪਹੁੰਚ ਅਤੇ ਪ੍ਰਸਿੱਧੀ ਤੋਂ ਵਾਕਿਫ ਹੈ।ਇਹਨਾਂ ਸਭ ਨੇ ਛੋਟੀ ਸਕਰੀਨ ਤੇ ਆਪਣੇ ਹੱਥ ਅਜ਼ਮਾਏ ਹਨ ਤੇ ਇਹ ਸਮਝਦੇ ਹਨ ਕਿ ਇਹ ਸਭ ਤੋਂ ਵਧੀਆ ਜਰਿਆ ਹੈ ਆਪਣੇ ਫੈਨਸ ਦੇ ਨੇੜੇ ਪਹੁੰਚਣ ਲਈ।ਨਵਾਂ ਨਾਮ ਜੋ ਟੀ ਵੀ ਤੇ ਪ੍ਰਯੋਗ ਕਰਨ ਲਈ ਤਿਆਰ ਹੈ ਉਹ ਹੈ ਪੰਜਾਬ ਦੀ ਖੂਬਸੂਰਤ ਅਦਾਕਾਰਾ ‘ਕਨਿਕਾ ਮਾਨ’।
‘ਕਨਿਕਾ ਮਾਨ’ ਨੇ ਗਲੈਮਰ ਵਰਲਡ ਵਿਚ ਆਪਣੇ ਪੈਰ ਸ਼ੈਰੀ ਮਾਨ ਦੇ ਗੀਤ ਰੂ ਹਫ਼ਜ਼ਾ ਨਾਲ ਰੱਖੇ।ਇਸ ਤੋਂ ਬਾਅਦ ਇਹ ਪਰਮੀਸ਼ ਵਰਮਾ ਦੀ ਫਿਲਮ ਰੋਕੀ ਮੈਂਟਲ ਨਾਲ ਫ਼ਿਲਮਾਂ ਚ ਐਂਟਰੀ ਕੀਤੀ।ਕਨਿਕਾ ਮਾਨ ਹੁਣ ਸਾਊਥ ਦੀ ਫਿਲਮ ਬ੍ਰਹਉਸਪਥੀ ਵੀ ਕਰ ਰਹੇ ਹਨ ਅਤੇ ਟੀ ਵੀ ਤੇ ਵੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਸਭ ਤੋਂ ਇਹ ਤਾਂ ਪੱਕਾ ਹੈ ਕਿ ਕੋਈ ਰੁਕਾਵਟ ਕਨਿਕਾ ਮਾਨ ਨੂੰ ਨਹੀਂ ਰੋਕ ਸਕਦੀ।
ਪੋਲੀਵੁਡ ਵਿੱਚ ਵੀਡਿਓਜ਼ ਅਤੇ ਫਿਲਮ ਚ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਹੁਣ ਇਹ & ਟੀ ਵੀ ਦੇ ਸ਼ੋ ਬਡੋ ਬਹੁ ਨਾਲ ਟੀ ਵੀ ਤੇ ਨਵਾਂ ਚੇਹਰਾ ਬਣਨ ਜਾ ਰਹੇ ਹਨ।ਸੂਤਰਾਂ ਦੇ ਮੁਤਾਬਿਕ ਇਹ ਖੂਬਸੂਰਤ ਅਦਾਕਾਰਾ ‘ਪ੍ਰਿੰਸ ਨਰੂਲਾ’ ਦੇ ਨਾਲ ਨਜ਼ਰ ਆਉਣਗੇ।
ਬਡੋ ਬਹੂ ਜੋ ਕਿ ਸਨੀ ਸਾਇਡ ਅਪ ਪ੍ਰੋਡਕਸ਼ਨ ਦਾ ਸ਼ੋ ਹੈ ਹੁਣ ਨਵੇਂ ਟਵਿਸਟ ਲੈ ਕੇ ਆ ਰਹੇ ਹਨ।ਇਸ ਨਵੇਂ ਟਵਿਸਟ ਨਾਲ ਕਨਿਕਾ ਮਾਨ ਅਹਲਾਵਤ ਹਾਊਸ ਵਿੱਚ ਸ਼ਾਮਿਲ ਹੋਵੇਗੀ ਅਤੇ ਸ਼ਾਇਦ ਪ੍ਰਿੰਸ ਨਰੂਲਾ ਦੇ ਕਿਰਦਾਰ ਲੱਕੀ ਦੇ ਨਾਲ ਪਿਆਰ ਵਿੱਚ ਪੈ ਜਾਵੇ।ਇਸ ਸ਼ੋ ਵਿੱਚ ਕਨਿਕਾ ਦੀ ਦਿੱਖ ਕੰਗਨਾ ਰਣੌਤ ਦੇ ਤਨੁ ਵੈਡਸ ਮਨੂ ਰਿਟਰ੍ਨ੍ਸ ਵਿੱਚ ਕੁਸਮ ਸਾਂਗਵਾਨ ਦੇ ਕਿਰਦਾਰ ਤੋਂ ਪ੍ਰੇਰਿਤ ਹੈ।ਇਸ ਕਿਰਦਾਰ ਇੱਕ ਹਰਿਆਣਵੀ ਕੁੜੀ ਹੋਵੇਗੀ।
ਬਡੋ ਬਹੂ ਦੇ ਨਾਲ ਕਨਿਕਾ ਮਾਨ ਅਲੱਗ ਭਾਸ਼ਾ ਵਿੱਚ ਹੱਥ ਅਜਮਾਏਗੀ ਜੋ ਕਿ ਹੈ ਹਰਿਆਣਵੀ। ਪੰਜਾਬ ਤੋਂ ਹੋਣ ਦੇ ਬਾਵਜੂਦ ਇਹ ਹਮੇਸ਼ਾ ਹੋਰ ਭਾਸ਼ਾਵਾਂ ਬੋਲਣ ਦੀ ਕੋਸ਼ਿਸ਼ ਵੀ ਕਰਦੀ ਹੈ।ਹਾਲ ਹੀ ਵਿੱਚ ਇੱਕ ਸਾਊਥ ਫਿਲਮ ਲਈ ਮਾਨ ਨੇ ਕੰਨੜ ਵੀ ਸਿੱਖੀ।ਸੂਤਰਾਂ ਦੇ ਮੁਤਾਬਿਕ ਕਨਿਕਾ ਸ਼ੋ ਵਿੱਚ ਇੱਕ ਲੜਾਈ ਦੇ ਦ੍ਰਿਸ਼ ਨਾਲ ਐਂਟਰ ਕਰੇਗੀ ਅਤੇ ਆਪਣੇ ਮਜਬੂਤ ਕਿਰਦਾਰ ਦੀ ਨੀਂਹ ਰਖੇਗੀ।ਕਨਿਕਾ ਮਾਨ ਨੇ ਖੁਦ ਵੀ ਇਸ ਵਾਰੇ ਇੰਸਟਾਗ੍ਰਾਮ ਤੇ ਸੰਕੇਤ ਦਿੱਤਾ।
ਸੂਤਰਾਂ ਦੇ ਮੁਤਾਬਿਕ ਕਨਿਕਾ ਮਾਨ ਦੀ ਐਂਟਰੀ ਮੰਗਲਵਾਰ ਦੇ ਐਪੀਸੋਡ ਵਿੱਚ ਹੋਵੇਗੀ।





















