ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਫਿਰ ਤੋਂ ਵਾਧਾ

ਨਵੀਂ ਦਿੱਲੀ 7 ਮਈ (ਵਿਸ਼ਵ ਵਾਰਤਾ): ਅੱਜ ਭਾਰਤੀ ਬਾਜ਼ਾਰਾਂ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਐਮਸੀਐਕਸ ਉੱਤੇ ਸੋਨਾ ਅੱਜ 0.16 ਪ੍ਰਤੀਸ਼ਤ ਦੇ ਵਾਧੇ ਨਾਲ 47,670 ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਚਾਂਦੀ 0.26% ਦੀ ਤੇਜ਼ੀ ਨਾਲ 72,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨੇੜੇ ਪਹੁੰਚ ਗਈ ਹੈ। ਜੇਕਰ ਵੇਖਿਆ ਜਾਵੇ, ਤਾਂ ਵਿਆਹਾਂ ਦੇ ਮੌਸਮ ਦੇ ਨਾਲ ਹੀ ਸੋਨੇ ਦੀ ਕੀਮਤ ਵੀ ਚਮਕਣ ਲੱਗੀ ਹੈ।























