ਅਧਿਆਪਕ ਜੋੜੇ ਦਾ ਇੱਕਲੋਤਾ ਪੁੱਤਰ ਪਿਛਲੀ ਰਾਤ ਸਕੂਟਰੀ ’ਤੇ ਪਹੁੰਚ ਗਿਆ ਸੀ ਮਾਨਸਾ ਤੋਂ ਚੰਡੀਗੜ੍ਹ
ਮਾਨਸਾ ਪੁਲੀਸ ਨੇ ਗੁਆਚਿਆ ਬੱਚਾ ਕੀਤਾ ਮਾਪਿਆਂ ਹਵਾਲੇ
ਮਾਨਸਾ, 18 ਜਨਵਰੀ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਵੱਲੋਂ ਸਮੇਂ ਸਿਰ ਚੁੱਕੇ ਗਏ ਕਦਮਾਂ ਦੀ ਬਦੌਲਤ ਅਠਵੀਂ ਜਮਾਤ ਦੇ ਇੱਕ ਗੁਆਚੇ ਹੋਏ ਬੱਚੇ ਨੂੰ ਲੱਭ ਲਿਆ ਗਿਆ ਹੈ, ਜੋ ਪਿਛਲੀ ਰਾਤ ਸਕੂਟੀ ’ਤੇ ਚੰਡੀਗੜ੍ਹ ਪਹੰਚ ਗਿਆ ਸੀ। ਬੱਚੇ ਦੇ ਮਾਪਿਆਂ ਵੱਲੋਂ ਉਸ ਨੂੰ ਪੜ੍ਹਾਈ ਕਰਨ ਸੰਬµਧੀ ਕਿਹਾ ਜਾਂਦਾ ਸੀ, ਜਿਸ ਦੇ ਚੱਲਦਿਆਂ ਬੱਚੇ ਨੇ ਆਪਣੀ ਦਾਦੀ ਅਤੇ ਮਾਂ ਨੂੰ ਘਰ ਵਿੱਚ ਬµਦ ਕਰਕੇ ਇਕੱਲਾ ਹੀ ਸਕੂਟਰੀ ’ਤੇ ਚµਡੀਗੜ੍ਹ ਨੂੰ ਚੱਲਾ ਗਿਆ।
ਐਸ.ਐਸ.ਪੀ. ਪਰਮਬੀਰ ਸਿµਘ ਪਰਮਾਰ ਨੇ ਦੱਸਿਆ ਕਿ ਇਹ ਗੁਆਚਿਆ ਬੱਚਾ ਆਪਣੇ ਅਧਿਆਪਕ ਮਾਤਾ—ਪਿਤਾ ਦਾ ਇੱਕਲੋਤਾ ਪੁੱਤਰ ਹੈ, ਜੋ ਕਿ ਮਾਨਸਾ ਸ਼ਹਿਰ ਵਿਖੇ ਲੱਲੂਆਣਾ ਰੋਡ ’ਤੇ ਰਹਿµਦੇ ਹਨ। ਉਨ੍ਹਾਂ ਦੱਸਿਆ ਕਿ ਬੱਚੇ ਦੇ ਗੁਆਚਣ ਸੰਬµਧੀ ਉਸ ਦੇ ਮਾਤਾ—ਪਿਤਾ ਵੱਲੋਂ ਪੁਲੀਸ ਕੋਲ ਰਿਪੋਰਟ ਲਿਖਵਾਈ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਤਾ—ਪਿਤਾ ਸ਼ਾਮ 4.30 ਵਜੇ ਦੇ ਕਰੀਬ ਮਾਨਸਾ ਸਿਟੀ—2 ਥਾਣੇ ਪਹµੁਚੇ ਅਤੇ ਸਾਰਾ ਬਿਆਨ ਗਠਿਤ ਕੀਤੀ ਗਈ 5 ਮੈਂਬਰੀ ਪੁਲੀਸ ਟੀਮ ਨੂੰ ਲਿਖਵਾਇਆ, ਜਿਸ ਵਿੱਚ ਡੀ.ਐਸ.ਪੀ. ਅਤੇ ਐਸ.ਐਚ.ਓ. ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਬੱਚੇ ਦੇ ਪਰੇਸ਼ਾਨ ਮਾਤਾ—ਪਿਤਾ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਧਰਮ ਪਾਲ ਗੁਪਤਾ ਨੂੰ ਵੀ ਬੱਚੇ ਦੀ ਗੁਮਸ਼ੁਦੀ ਸਬµਧੀ ਜਾਣੂ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਗµਭੀਰ ਨੋਟਿਸ ਲੈਂਦਿਆਂ ਪੁਲਿਸ ਦੇ ਉਚ—ਅਧਿਕਾਰੀਆਂ, ਸਮੇਤ ਐਸ.ਐਸ.ਪੀ., ਨਾਲ ਲਗਾਤਾਰ ਰਾਬਤਾ ਕਾਇਮ ਰੱਖਿਆ। ਐਸ.ਐਸ.ਪੀ. ਨੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਕਿ ਇਹ ਮਾਮਲਾ ਜਲਦ ਹੀ ਸੁਲਝਾ ਲਿਆ ਜਾਵੇਗਾ, ਕਿਉਂਕਿ ਇਹ ਅਪਹਰਣ ਦਾ ਮਾਮਲਾ ਨਹੀਂ ਹੈ ਅਤੇ ਮਾਪਿਆਂ ਤੱਕ ਉਨ੍ਹਾਂ ਦੇ ਬੱਚੇ ਨੂੰ ਪਹੰਚਾਉਣ ਲਈ ਪੁਲੀਸ ਵੱਲੋਂ ਹਰ ਸµਭਵ ਕਦਮ ਚੁੱਕੇ ਜਾਣਗੇ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਇਸ ਕੇਸ ਨੂੰ ਬਹੁਤ ਹੀ ਗµਭੀਰਤਾ ਨਾਲ ਲਿਆ ਗਿਆ ਅਤੇ ਇਸ ਸਬµਧੀ ਮੈਸੇਜ਼ ਨੇੜਲੇ ਜ਼ਿਲਿ੍ਹਆਂ ਅਤੇ ਚµਡੀਗੜ੍ਹ ਨੂੰ ਭੇਜ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲੀਸ ਅਧਿਕਾਰੀਆਂ ਨੇ ਗੁਆਚੇ ਬੱਚੇ ਦੇ ਮਾਪਿਆਂ ਨੂੰ ਉਨ੍ਹਾਂ ਦੇ ਘਰ ਦੀ ਜਾਂਚ ਕਰਨ ਲਈ ਕਿਹਾ ਕਿ ਘਰ ਦੀ ਹਰੇਕ ਗੁਆਚੀ ਚੀਜ਼ ਜਿਵੇਂ ਪੈਸੇ, ਮੋਬਾਇਲ ਫੋਨ ਜਾਂ ਗਹਿਣੇ ਆਦਿ ਦੀ ਜਾਣਕਾਰੀ ਦਿੱਤੀ ਜਾਵੇ। ਮਾਪਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਦੇ ਕੁਝ ਕਪੜੇ, ਸਕੂਲ ਬੈਗ, ਇੱਕ ਏ.ਟੀ.ਐਮ. ਕਾਰਡ ਅਤੇ ਹੋਂਡਾ ਐਕਟਿਵਾ ਸਕੂਟੀ ਮੌਜੂਦ ਨਹੀਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਪਹਿਲਾ ਸਬੂਤ ਉਸ ਵੇਲੇ ਮਿਲਿਆ, ਜਦੋਂ ਬੱਚੇ ਦੇ ਮਾਤਾ—ਪਿਤਾ ਦੇ ਫੋਨ ’ਤੇ ਕਾਰਪੋਰੇਸ਼ਨ ਬੈਂਕ ਦੇ ਏ.ਟੀ.ਐਮ. ਵਿੱਚੋਂ 4000 ਰੁਪਏ ਕੈਸ ਕੱਢਵਾਉਣ ਦਾ ਮੈਸੇਜ਼ ਆਇਆ। ਉਨ੍ਹਾਂ ਦੱਸਿਆ ਕਿ ਮੈਸੇਜ਼ ਤੋਂ ਪਤਾ ਲੱਗਾ ਕਿ ਇਹ ਰਕਮ ਪਟਿਆਲਾ ਦੇ ਏ.ਟੀ.ਐਮ. ਤੋਂ ਕਢਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਪਤਾ ਲੱਗਦਿਆਂ ਹੀ ਪੁਲੀਸ ਟੀਮ ਬਿਨ੍ਹਾਂ ਸਮਾਂ ਗੁਆਏ ਪਟਿਆਲਾ ਲਈ ਰਵਾਨਾ ਹੋ ਗਈ ਅਤੇ ਨਾਲ ਹੀ ਉਨ੍ਹਾਂ ਵੱਲੋਂ ਨੇੜਲੇ ਜ਼ਿਲਿ੍ਹਆਂ ਅਤੇ ਚµਡੀਗੜ੍ਹ ਨਾਲ ਤਾਲਮੇਲ ਬਣਾਈ ਰੱਖਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲੀਸ ਪਾਰਟੀ ਅਤੇ ਮਾਪਿਆਂ ਨੂੰ ਕੁਝ ਆਰਾਮ ਮਿਲਿਆ ਕਿ ਬੱਚਾ ਸਹੀ ਸਲਾਮਤ ਹੈ, ਕਿਉਂਕਿ ਉਸਨੇ ਏ.ਟੀ.ਐਮ. ਵਿੱਚੋਂ ਪੈਸੇ ਕੱਢਵਾਏ ਹਨ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਪੁਲੀਸ ਟੀਮ ਬੱਚੇ ਨੂੰ ਪਟਿਆਲਾ ਦੇ ਏ.ਟੀ.ਐਮ. ਦੇ ਆਸ—ਪਾਸ ਵਾਲੇ ਇਲਾਕਿਆਂ ਵਿੱਚ ਤਲਾਸ਼ ਕਰ ਰਹੀ ਸੀ, ਉਸ ਸਮੇਂ ਚੰਡੀਗੜ੍ਹ ਪੁਲੀਸ ਦੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇੱਕ ਬੱਚਾ, ਜੋ ਕਿ ਸਕੂਟਰੀ ’ਤੇ ਹੈ, ਬਿਨ੍ਹਾਂ ਕਿਸੇ ਵਜ੍ਹਾ ਦੇ ਆਈ.ਟੀ. ਪਾਰਕ ਕੋਲ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਣਕੇ ਪੁਲੀਸ ਟੀਮ ਸਮੇਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੁੱਖ ਦਾ ਸਾਹ ਆਇਆ ਅਤੇ ਪੁਲੀਸ ਟੀਮ ਨੂੰ ਮਨੀਮਾਜਰਾ ਪੁਲੀਸ ਸਟੇਸ਼ਨ ਜਾਕੇ ਬੱਚੇ ਨੂੰ ਵਾਪਸ ਮਾਨਸਾ ਲੈਕੇ ਆਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਨੂੰ ਮੱਦੇਨਜ਼ਰ ਰੱਖਦਿਆਂ ਸਮੂਹ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਦੇ ਕਿਸੇ ਵੀ ਕਿਸਮ ਦਾ ਜ਼ਿਆਦਾ ਬੋਝ ਨਾ ਪਾਓ। ਉਨ੍ਹਾਂ ਦੱਸਿਆ ਕਿ ਇਸ ਸਬµਧੀ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਕਰਕੇ ਬੱਚੇ ਦੇ ਮਾਪਿਆਂ ਨੂੰ ਸਲਾਹ ਦਿੱਤੀ ਗਈ ਕਿ ਬੱਚੇ ਦੀ ਸਾਂਭ ਸµਭਾਲ ਸਬµਧੀ ਵੱਲ ਵਧੇਰੇ ਧਿਆਨ ਦਿੱਤਾ ਜਾਵੇ।
ਫੋਟੋ ਨੰਬਰ: 10
ਫੋਟੋ ਕੈਪਸ਼ਨ: ਮਨੀਮਾਜਰਾ ਦੀ ਪੁਲੀਸ, ਮਾਨਸਾ ਦੇ ਲੜਕੇ ਨੂੰ ਮਾਪਿਆਂ ਹਵਾਲੇ ਕਰਦੀ ਹੋਈ। ਫੋਟੋ: ਮਾਨ
ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਦਾ ਲੋਕਾਂ ਨੂੰ ਸੰਦੇਸ਼-ਸਿਰਫ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ ਦੋਨੇ ਬਰਾਬਰ ਹਨ, ਆਪਣੇ ਬੱਚਿਆਂ ਨੂੰ ਪੜ੍ਹਾਓ ਅਤੇ ਉਹਨਾਂ ਨੂੰ ਕਾਬਲ ਬਣਾਓ
ਆਪਣੀ ਧੀ ਨਿਆਮਤ ਕੌਰ ਮਾਨ ਦੇ ਸਵਾਗਤ ਦੋਰਾਨ ਸੀਐਮ ਮਾਨ ਦਾ ਲੋਕਾਂ ਨੂੰ ਸੰਦੇਸ਼-ਸਿਰਫ ਸਿਹਤਮੰਦ ਬੱਚੇ ਲਈ ਅਰਦਾਸ ਕਰੋ, ਲੜਕਾ-ਲੜਕੀ...